Shocked : ਪਾਰਟੀ ''ਚ ਮੁੰਡੇ ਦੀ ਗੋਦ ''ਚ ਬੈਠੀ ਆਈ ਨਜ਼ਰ ਅਮਿਤਾਭ ਬੱਚਨ ਦੀ ਦੋਹਤੀ (pics)

02/26/2016 5:14:17 PM

ਮੁੰਬਈ : ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਸੋਸ਼ਲ ਮੀਡੀਆ ''ਤੇ ਆਪਣੀ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ ''ਚ ਬਣੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਨਵਿਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ''ਚ ਉਹ ਆਪਣੇ ਦੋਸਤਾਂ ਨਾਲ ਪਾਰਟੀ ''ਚ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ। ਅਸਲ ''ਚ ਨਵਿਆ ਨੰਦਾ ਨਾਮੀ ਅਕਾਊਂਟ ''ਚ ਨਵੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ''ਚ ਉਹ ਆਪਣੇ ਦੋਸਤਾਂ ਨਾਲ ਸੈਲਫੀ ਕਰਾਉਂਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤਸਵੀਰਾਂ ''ਚੋਂ ਇਕ ਤਸਵੀਰ ''ਚ ਨਵਿਆ ਇਕ ਲੜਕੇ ਦੀ ਗੋਦ ''ਚ ਬੈਠੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਲੜਕਾ ਆਖਿਰ ਕੌਣ ਹੈ? ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 
ਜਾਣਕਾਰੀ ਅਨੁਸਾਰ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਲੰਦਨ ਦੇ ਸਕੂਲ ਸੇਵਨ ਆਕਸ ''ਚ ਪੜ੍ਹਦੀ ਹੈ। ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਵੀ ਪੜ੍ਹਦੇ ਹਨ। ਉਹ ਦੋਵੇਂ ਚੰਗੇ ਦੋਸਤ ਹਨ।


Related News