ਸਵਾਈ ਭੱਟ ਦੇ ‘ਇੰਡੀਅਨ ਆਈਡਲ’ ਤੋਂ ਬਾਹਰ ਹੋਣ ’ਤੇ ਅਮਿਤਾਭ ਬੱਚਨ ਦੀ ਦੋਹਤੀ ਹੋਈ ਨਾਰਾਜ਼

Monday, Jun 21, 2021 - 03:28 PM (IST)

ਸਵਾਈ ਭੱਟ ਦੇ ‘ਇੰਡੀਅਨ ਆਈਡਲ’ ਤੋਂ ਬਾਹਰ ਹੋਣ ’ਤੇ ਅਮਿਤਾਭ ਬੱਚਨ ਦੀ ਦੋਹਤੀ ਹੋਈ ਨਾਰਾਜ਼

ਮੁੰਬਈ (ਬਿਊਰੋ)– ਛੋਟੇ ਪਰਦੇ ਦੇ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਇਨ੍ਹੀਂ ਦਿਨੀਂ ਚਰਚਾ ’ਚ ਹੈ। ਸ਼ੋਅ ’ਚ ਮੌਜੂਦ ਕਈ ਮੁਕਾਬਲੇਬਾਜ਼ ਆਪਣੀ ਖ਼ੂਬਸੂਰਤ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ, ਉਥੇ ਹੀ ਬਹੁਤ ਘੱਟ ਵੋਟਾਂ ਕਾਰਨ ਕੁਝ ਮੁਕਾਬਲੇਬਾਜ਼ਾਂ ਨੂੰ ਸ਼ੋਅ ਤੋਂ ਬਾਹਰ ਹੋਣਾ ਪੈ ਰਿਹਾ ਹੈ। ਐਤਵਾਰ ਨੂੰ ‘ਇੰਡੀਅਨ ਆਈਡਲ 12’ ਦੇ ਚਰਚਿਤ ਮੁਕਾਬਲੇਬਾਜ਼ ਸਵਾਈ ਭੱਟ ਬਾਹਰ ਹੋ ਗਏ। ਉਨ੍ਹਾਂ ਦੇ ਸ਼ੋਅ ਤੋਂ ਬਾਹਰ ਹੋਣ ’ਤੇ ਹਰ ਕੋਈ ਹੈਰਾਨ ਹੈ।

ਸਵਾਈ ਭੱਟ ਨੇ ਸ਼ੋਅ ’ਚ ਆਪਣੀ ਸ਼ਾਨਦਾਰ ਆਵਾਜ਼ ਨਾਲ ਜੱਜਾਂ ਦਾ ਕਾਫੀ ਦਿਲ ਜਿੱਤਿਆ ਸੀ। ਉਥੇ ਹੀ ਉਸ ਦੇ ‘ਇੰਡੀਅਨ ਆਈਡਲ 12’ ਤੋਂ ਬਾਹਰ ਹੋਣ ’ਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਵੀ ਕਾਫੀ ਨਾਰਾਜ਼ ਹੈ। ਨਵਿਆ ਨਵੇਲੀ ਨੰਦਾ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਸਮਾਜਿਕ-ਸਿਆਸੀ ਮੁੱਦਿਆਂ ’ਤੇ ਵੀ ਬੋਲਦੀ ਰਹਿੰਦੀ ਹੈ।

PunjabKesari

‘ਇੰਡੀਅਨ ਆਈਡਲ 12’ ’ਚੋਂ ਸਵਾਈ ਭੱਟ ਦੇ ਬਾਹਰ ਹੋਣ ’ਤੇ ਨਵਿਆ ਨਵੇਲੀ ਨੰਦਾ ਨੇ ਸੋਸ਼ਲ ਮੀਡੀਆ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਸਵਾਈ ਭੱਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਨਵਿਆ ਨਵੇਲੀ ਨੰਦਾ ਨੇ ਕੈਪਸ਼ਨ ’ਚ ਲਿਖਿਆ, ‘ਗਾਉਂਦੇ ਰਹੋ ਤੇ ਚਮਕਦੇ ਰਹੋ।’ ਸੋਸ਼ਲ ਮੀਡੀਆ ’ਤੇ ਨਵਿਆ ਨਵੇਲੀ ਨੰਦਾ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਉਥੇ ਹੀ ਸ਼ੋਅ ’ਚੋਂ ਸਵਾਈ ਭੱਟ ਦੇ ਬਾਹਰ ਹੋਣ ’ਤੇ ਕਈ ਸੋਸ਼ਲ ਮੀਡੀਆ ਯੂਜ਼ਰਜ਼ ਵੀ ਹੈਰਾਨ ਹਨ। ਸੋਸ਼ਲ ਮੀਡੀਆ ’ਤੇ ਸ਼ੋਅ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਲੋਕ ਸਵਾਈ ਭੱਟ ਦੇ ਬਾਹਰ ਜਾਣ ਤੋਂ ਕਾਫੀ ਨਾਰਾਜ਼ ਹਨ ਤੇ ਇਸ ਸ਼ੋਅ ਨੂੰ ਫਿਕਸ ਦੱਸ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News