ਨਵ ਸਿੱਧੂ ਦਾ ਗੀਤ ‘ਜ਼ਮਾਨਤਾਂ’ ਰਿਲੀਜ਼, ਲੋਕਾਂ ਨੂੰ ਆ ਰਿਹੈ ਪਸੰਦ (ਵੀਡੀਓ)

Wednesday, May 19, 2021 - 12:06 PM (IST)

ਨਵ ਸਿੱਧੂ ਦਾ ਗੀਤ ‘ਜ਼ਮਾਨਤਾਂ’ ਰਿਲੀਜ਼, ਲੋਕਾਂ ਨੂੰ ਆ ਰਿਹੈ ਪਸੰਦ (ਵੀਡੀਓ)

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ ਦੇ ਬੇਟੇ ਤੇ ਪੰਜਾਬੀ ਗਾਇਕ ਨਵ ਸਿੱਧੂ ਦਾ ਹਾਲ ਹੀ ’ਚ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂ ‘ਜ਼ਮਾਨਤਾਂ’ ਹੈ। ਨਵ ਦਾ ਇਹ ਗੀਤ ਕਾਫੀ ਸਮੇਂ ਬਾਅਦ ਰਿਲੀਜ਼ ਹੋਇਆ ਹੈ।

‘ਜ਼ਮਾਨਤਾਂ’ ਗੀਤ ਨੂੰ ਯੂਟਿਊਬ ’ਤੇ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕ ਹੈ। ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਯੂਟਿਊਬ ’ਤੇ ਇਹ ਗੀਤ ਕੇ. ਐੱਮ. ਆਈ. ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਇਸ ਗੀਤ ਨੂੰ ਨਵ ਸਿੱਧੂ ਨੇ ਕਾਫੀ ਖੂਬਸੂਰਤੀ ਨਾਲ ਨਿਭਾਇਆ ਹੈ। ਗੀਤ ’ਚ ਡੋਜ਼ ਲਾ ਡੋਨ ਦਾ ਰੈਪ ਵੀ ਦੇਖਣ ਨੂੰ ਮਿਲ ਰਿਹਾ ਹੈ। ਗੀਤ ਨੂੰ ਮਿਊਜ਼ਿਕ ਬੱਲੀ ਕਲਸੀ ਨੇ ਦਿੱਤਾ ਹੈ। ਵੀਡੀਓ ਮਨੋਜ ਕੁਮਾਰ ਰਿੱਕੀ ਨੇ ਬਣਾਈ ਹੈ।

ਇਸ ਦੇ ਬੋਲ ਲੱਖੀ ਭਵਾਨੀਗੜ੍ਹ ਨੇ ਲਿਖੇ ਹਨ। ਗੀਤ ’ਚ ਮਾਡਲ ਨਤਾਸ਼ਾ ਡੁਬਾਲੀਆ ਫੀਚਰ ਕਰ ਰਹੀ ਹੈ। ਗੀਤ ਲਈ ਖ਼ਾਸ ਧੰਨਵਾਦ ਨਿਰਮਲ ਸਿੱਧੂ ਦਾ ਕੀਤਾ ਗਿਆ ਹੈ।

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News