ਮਾਡਲ ਵਜੋਂ ਵੀ ਮਸ਼ਹੂਰ ਸਨ ਸਤਨਾਮ ਖੱਟੜਾ, ਦੇਖੋ ਗੀਤਾਂ 'ਚ ਕੀਤੀ ਮਾਡਲਿੰਗ ਦੀਆਂ ਖ਼ਾਸ ਵੀਡੀਓਜ਼
Saturday, Aug 29, 2020 - 01:07 PM (IST)
ਜਲੰਧਰ (ਬਿਊਰੋ) — ਸਥਾਨਕ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਭੱਲਮਾਜਰਾ ਦੇ ਪ੍ਰਸਿੱਧ ਬਾਡੀ ਬਿਲਡਰ 30 ਸਾਲਾ ਸਤਨਾਮ ਖੱਟੜਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਸਤਨਾਮ ਖੱਟੜਾ ਦੀ ਅਚਾਨਕ ਹੋਈ ਮੌਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ, ਫਿੱਟਨੈੱਸ ਇੰਡਸਟਰੀ ਤੇ ਸੰਗੀਤ ਜਗਤ ਨੂੰ ਕਾਫ਼ੀ ਧੱਕਾ ਲੱਗਾ ਹੈ।
ਦੱਸ ਦਈਏ ਕਿ ਸਤਨਾਮ ਖੱਟੜਾ ਫਿੱਟਨੈੱਸ ਵਜੋਂ ਹੀ ਨਹੀਂ ਸਗੋਂ ਮਾਡਲ ਵਜੋਂ ਵੀ ਕਾਫ਼ੀ ਮਸ਼ਹੂਰ ਸਨ। ਸਤਨਾਮ ਖੱਟੜਾ ਕਈ ਗੀਤਾਂ 'ਚ ਮਾਡਲ ਦੇ ਤੌਰ 'ਤੇ ਨਜ਼ਰ ਆ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ 'ਟਿੱਕ ਟਾਕ' 'ਤੇ ਕਾਫ਼ੀ ਮਸ਼ਹੂਰ ਸਨ। ਲੋਕ ਇਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫ਼ੀ ਪਸੰਦ ਕਰਦੇ ਸਨ। ਆਓ ਤੁਹਾਨੂੰ ਦਿਖਾਉਂਦੇ ਹਾਂ ਸਤਨਾਮ ਖੱਟੜਾ ਦੇ ਕੁਝ ਗੀਤ, ਜਿਨ੍ਹਾਂ 'ਚ ਉਹ ਮਾਡਲਿੰਗ ਕਰਦੇ ਨਜ਼ਰ ਆਏ :-
1. ਡੋਲਾ ਜੱਟ ਦਾ
2. ਰੋਟੀ ਜੋਗਾ ਰੱਖੀ
3. 4 ਫਾਇਰ
4. ਡਸੀਜ਼ਨ
5. ਚਿੱਟਾ 2
ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ ਨੌਜਵਾਨ ਵਰਗ ਦੇ ਚਹੇਤੇ ਸਨ ਅਤੇ ਅਕਸਰ ਹੀ ਉਨ੍ਹਾਂ ਨੂੰ ਖੇਡ ਮੇਲਿਆਂ, ਕੁਸ਼ਤੀ ਦੰਗਲ ਅਤੇ ਹੋਰ ਸਮਾਗਮਾਂ 'ਚ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ ਸੀ। ਸਤਨਾਮ ਖੱਟੜਾ ਦੇ ਅਚਾਨਕ ਅਕਾਲ ਚਲਾਣੇ ਨਾਲ ਜਿਥੇ ਪਿੰਡ ਭੱਲਮਾਜਰਾ 'ਚ ਹਰ ਅੱਖ ਨਮ ਹੋਈ, ਉਥੇ ਹੀ ਉਸ ਦੇ ਚਾਹੁਣ ਵਾਲਿਆਂ 'ਚ ਵੀ ਸੋਗ ਦੀ ਲਹਿਰ ਦੌੜ ਗਈ।