PM ਮੋਦੀ ਦੀ ‘ਮਨ ਕੀ ਬਾਤ’ ’ਤੇ ਕਰੀਨਾ ਕਪੂਰ ਨੇ ਵੀ ਦਿੱਤੀ ਪ੍ਰਤੀਕਿਰਿਆ, ਆਖੀਆਂ ਇਹ ਗੱਲਾਂ
Monday, Feb 01, 2021 - 05:12 PM (IST)
ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਮਹਿਲਾ ਸਸ਼ਕਤੀਕਰਨ ’ਤੇ ਜ਼ੋਰ ਦਿੱਤਾ। ਪੀ.ਐਮ. ਨੇ ਚਾਰ ਭਾਰਤੀ ਪਾਇਲਟ ਔਰਤਾਂ ਤੋਂ ਲੈ ਕੇ ਆਦਿਵਾਸੀ ਔਰਤਾਂ ਦੀ ਪ੍ਰੇਰਕ ਕਹਾਣੀ ਦੇ ਬਾਰੇ ਵਿਚ ਵੀ ਜ਼ਿਕਰ ਕੀਤਾ। ਪੀ.ਐਮ. ਮੋਦੀ ਦੀ ਮਹਿਲਾ ਸਸ਼ਕਤੀਕਰਨ ਵਾਲੀਆਂ ਗੱਲਾਂ ’ਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੰਸਟਾਗ੍ਰਾਮ ’ਤੇ ਕਰੀਨਾ ਕਪੂਰ ਨੇ ਲਿਖਿਆ ਹੈ, ਅੱਜ ਦੀ ਦੇਸ਼ ਦੀ ਧੀ ਡਰਦੀ ਨਹੀਂ ਹੈ।
ਕਰੀਨਾ ਕਪੂਰ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਨਾਨ-ਕਮਰਸ਼ੀਅਲ ਫਲਾਈਟ ਉਡਾਉਣ ਤੋਂ ਲੈ ਕੇ ਗਣਤੰਤਰ ਦਿਵਸ ਦੀ ਪਰੇਡ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ ਦੀ ਹਿੱਸੇਦਾਰੀ ਕਈ ਗੁਣਾ ਵਧੀ ਹੈ। ਦੇਸ਼ ਦੀ ਧੀ ਅੱਜ ਨਿਡਰ, ਸਾਹਸੀ ਅਤੇ ਰਾਸ਼ਟਰ ਨਿਰਮਾਣ ਦੀਆਂ ਗੀਤੀਵਿਧੀਆਂ ਵਿਚ ਬਰਾਬਰ ਦੀ ਹਿੱਸੇਦਾਰ ਹੈ।’ ਆਪਣੇ ਟਵੀਟ ਨੂੰ ਕਰੀਨਾ ਕਪੂਰ ਨੇ ਪੀ.ਐਮ.ਓ. ਇੰਡੀਆ ਨੂੰ ਵੀ ਟੈਗ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ- #WomenSupportingWomen #MannKiBaat #PMOINDIA ।
ਇਹ ਵੀ ਪੜ੍ਹੋ: ਵਿਰਾਟ-ਅਨੁਸ਼ਕਾ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰੱਖਿਆ ਇਹ ਨਾਮ
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਰੀਨਾ ਕਪੂਰ ਆਪਣੇ ਪ੍ਰੈਗਨੈਂਸੀ ਪੀਰੀਅਲ ਇੰਜੁਆਏ ਕਰ ਰਹੀ ਹੈ ਅਤੇ ਜਲਦ ਹੀ ਉਹ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦਾ ਸਮਰਥਨ ਕਰਣ ’ਤੇ ਸਾਵਧਾਨ ਇੰਡੀਆ ਦੇ ਹੋਸਟ ਸੁਸ਼ਾਂਤ ਸਿੰਘ ਦਾ ਟਵਿੱਟਰ ਅਕਾਊਂਟ ਸਸਪੈਂਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।