ਅਦਾਕਾਰ ਨਕੁਲ-ਜਾਨਕੀ ਦਾ 11 ਮਹੀਨਿਆਂ ਦਾ ਪੁੱਤਰ ਕੋਰੋਨਾ ਪਾਜ਼ੇਟਿਵ

Tuesday, Jan 04, 2022 - 11:02 AM (IST)

ਅਦਾਕਾਰ ਨਕੁਲ-ਜਾਨਕੀ ਦਾ 11 ਮਹੀਨਿਆਂ ਦਾ ਪੁੱਤਰ ਕੋਰੋਨਾ ਪਾਜ਼ੇਟਿਵ

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਿਆ ਨਹੀਂ ਹੈ। ਮੁੰਬਈ ’ਚ ਕੋਵਿਡ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਵੀ ਇਸ ਤੋਂ ਵਾਂਝਾ ਨਹੀਂ ਹੈ। ਹਾਲ ਹੀ ’ਚ ਖ਼ਬਰ ਆਈ ਸੀ ਕਿ ਟੀ. ਵੀ. ਸੀਰੀਅਲ ‘ਬੜੇ ਅੱਛੇ ਲਗਤੇ ਹੈ’ ਫੇਮ ਨਕੁਲ ਮਹਿਤਾ ਤੇ ਉਨ੍ਹਾਂ ਦੀ ਪਤਨੀ ਜਾਨਕੀ ਪਾਰੇਖ ਕੋਰੋਨਾ ਪੀੜਤ ਪਾਏ ਗਏ ਹਨ। ਹੁਣ ਉਨ੍ਹਾਂ ਦਾ 11 ਮਹੀਨਿਆਂ ਦਾ ਪੁੱਤਰ ਸੂਫੀ ਵੀ ਓਮੀਕ੍ਰੋਨ ਨਾਲ ਪੀੜਤ ਹੋ ਗਿਆ ਹੈ। ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਾਨਕੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜਾਨਕੀ ਨੇ ਪੁੱਤਰ ਸੂਫੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਸੂਫੀ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ।

PunjabKesari

ਮੈਂ ਸੋਚਿਆ ਵੀ ਨਹੀਂ ਸੀ
ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਜਾਨਕੀ ਨੇ ਲਿਖਿਆ ਕਿ ਮੈਨੂੰ ਕਿਤੇ ਨਾ ਕਿਤੇ ਹਮੇਸ਼ਾ ਤੋਂ ਹੀ ਪਤਾ ਸੀ ਕਿ ਕੋਵਿਡ ਵਰਗਾ ਵਾਇਰਸ ਦੇਰ-ਸਵੇਰ ਜ਼ਿਆਦਾਤਰ ਲੋਕਾਂ ਨੂੰ ਲਪੇਟ ’ਚ ਲੈ ਲਵੇਗਾ ਪਰ ਲੰਘੇ ਹਫਤੇ ਕੁਝ ਅਜਿਹਾ ਹੋਇਆ ਜੋ ਮੈਂ ਸੋਚਿਆ ਹੀ ਨਹੀਂ ਸੀ।

PunjabKesari

ਮੇਰੇ ਜੀਵਨ ਦੇ ਸਭ ਤੋਂ ਮੁਸ਼ਕਿਲ ਦਿਨ
ਜਾਨਕੀ ਨੇ ਪੋਸਟ ’ਚ ਅੱਗੇ ਲਿਖਿਆ ਕਿ ਤੁਹਾਡੇ ’ਚੋਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਕਿ ਮੇਰੇ ਪਤੀ 2 ਹਫਤੇ ਪਹਿਲਾਂ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਕੁਝ ਹੀ ਦਿਨਾਂ ਬਾਅਦ ਮੇਰੇ ’ਚ ਵੀ ਕੋਰੋਨਾ ਦੇ ਲੱਛਣ ਦਿਸੇ। ਮੈਨੂੰ ਲੱਗਾ ਕਿ ਭੈਣ ਦੇ ਵਿਆਹ ’ਚ ਸ਼ਾਮਲ ਨਾ ਹੋਣਾ ਸਭ ਤੋਂ ਬੁਰਾ ਹੈ ਪਰ ਕੋਰੋਨਾ ਨੇ ਦੱਸਿਆ ਕਿ ਇਸ ਤੋਂ ਬੁਰਾ ਵੀ ਹੋ ਸਕਦਾ ਹੈ। ਮੈਨੂੰ ਨਹੀਂ ਪਤਾ ਸੀ ਕਿ ਆਉਣ ਵਾਲੇ ਹਫਤੇ ਮੇਰੇ ਜੀਵਨ ਦੇ ਸਭ ਤੋਂ ਮੁਸ਼ਕਿਲ ਦਿਨ ਹੋਣਗੇ।

PunjabKesari

ਛੋਟੇ ਪੁੱਤਰ ਨੂੰ ਕਿਵੇਂ ਮਿਲੀ ਇੰਨੀ ਤਾਕਤ?
ਜਾਨਕੀ ਅੱਗੇ ਲਿਖਦੀ ਹੈ ਕਿ ਮੇਰੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸੂਫੀ ਨੂੰ ਵੀ ਬੁਖਾਰ ਹੋਣ ਲੱਗਾ। ਕਾਫ਼ੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਘੱਟ ਨਹੀਂ ਹੋ ਰਿਹਾ ਸੀ। ਅਸੀਂ ਅੱਧੀ ਰਾਤ ਨੂੰ ਉਸ ਨੂੰ ਹਸਪਤਾਲ ਲੈ ਗਏ। ਉਸ ਦਾ ਬੁਖਾਰ 104.2 ਤੋਂ ਜ਼ਿਆਦਾ ਹੋ ਗਿਆ ਸੀ। ਮੇਰੇ ਬੱਚੇ ਨੇ ਆਈ. ਸੀ. ਯੂ. ’ਚ ਬੇਹੱਦ ਔਖੇ ਦਿਨ ਗੁਜ਼ਾਰੇ। ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣ ਤੋਂ ਲੈ ਕੇ ਸਰੀਰ ਦਾ ਤਾਪਮਾਨ ਘੱਟ ਕਰਨ ਲਈ ਬਲੱਡ ਟੈਸਟ ਕਰਨ ਤੋਂ ਲੈ ਕੇ ਆਰ. ਟੀ. ਪੀ. ਸੀ. ਆਰ., ਐਂਟੀ-ਬਾਇਓਟਿਕਸ ਤੇ ਫਿਰ ਇੰਜੈਕਸ਼ਨ ਲਾਉਣ ਤੱਕ। ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਹੈ ਕਿ ਛੋਟੇ ਜਿਹੇ ਬੱਚੇ ਨੂੰ ਇਸ ਸਭ ਦਾ ਸਾਹਮਣਾ ਕਰਨ ਦੀ ਤਾਕਤ ਕਿਵੇਂ ਮਿਲੀ?

PunjabKesari

3 ਦਿਨ ਬਾਅਦ ਬੁਖਾਰ ਉਤਰਿਆ
ਜਾਨਕੀ ਨੇ ਪੋਸਟ ’ਚ ਅੱਗੇ ਦੱਸਿਆ ਕਿ 3 ਦਿਨਾਂ ਬਾਅਦ ਆਖ਼ਿਰਕਾਰ ਸੂਫੀ ਦਾ ਬੁਖਾਰ ਉਤਰਿਆ। ਹਸਪਤਾਲ ’ਚ ਬੇਟੇ ਨੂੰ ਇਕੱਲੇ ਸੰਭਾਲਦਿਆਂ ਮੈਂ ਬੁਰੀ ਤਰ੍ਹਾਂ ਨਾਲ ਥੱਕ ਗਈ ਸੀ। ਉਥੇ ਹੀ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੋਇਆ ਕਿ ਥਕਾਵਟ ਦੀ ਇਕ ਵੱਡੀ ਵਜ੍ਹਾ ਮੇਰਾ ਪਾਜ਼ੇਟਿਵ ਹੋਣਾ ਵੀ ਸੀ।

PunjabKesari

ਪੋਸਟ ’ਚ ਜਾਨਕੀ ਨੇ ਹਸਪਤਾਲ ਤੇ ਸਟਾਫ ਨੂੰ ਧੰਨਵਾਦ ਕਿਹਾ ਹੈ। ਜਾਨਕੀ ਨੇ ਆਪਣੀ ਨੈਨੀ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਕੋਵਿਡ ਆਈ. ਸੀ. ਯੂ. ’ਚ ਉਨ੍ਹਾਂ ਦੇ ਬੱਚੇ ਦੀ ਦੇਖਭਾਲ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਅਦਾਕਾਰ ਜੌਨ ਅਬ੍ਰਾਹਮ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਨੂੰ ਕੋਰੋਨਾ ਹੋ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News