ਨਾਗਾ ਚੈਤੰਨਿਆ- ਸ਼ੋਭਿਤਾ ਧੂਲੀਪਾਲਾ ਦੀ ਵੈਡਿੰਗ ਡੇਟ ਹੋਈ ਲੀਕ

Thursday, Oct 31, 2024 - 02:50 PM (IST)

ਨਾਗਾ ਚੈਤੰਨਿਆ- ਸ਼ੋਭਿਤਾ ਧੂਲੀਪਾਲਾ ਦੀ ਵੈਡਿੰਗ ਡੇਟ ਹੋਈ ਲੀਕ

ਮੁੰਬਈ- ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਦੇ ਵਿਆਹ ਦੀ ਤਾਰੀਕ ਸਾਹਮਣੇ ਆ ਗਈ ਹੈ। ਮੌਜੂਦਾ ਸਾਲ 'ਚ, ਨਾਗਾ ਅਤੇ ਸ਼ੋਭਿਤਾ ਨੇ ਬਹੁਤ ਧੂਮਧਾਮ ਨਾਲ ਮੰਗਣੀ ਕੀਤੀ। ਹੁਣ ਨਾਗਾ ਅਤੇ ਸ਼ੋਭਿਤਾ ਬਹੁਤ ਜਲਦ ਵਿਆਹ ਕਰਨ ਜਾ ਰਹੇ ਹਨ। ਸਾਊਥ ਅਦਾਕਾਰਾ ਅਤੇ 'ਯੂ ਅੰਤਵਾ ਗਰਲ' ਸਾਮੰਥਾ ਰੂਥ ਪ੍ਰਭੂ ਦੇ ਸਾਬਕਾ ਪਤੀ ਹੁਣ ਸ਼ੋਭਿਤਾ ਧੂਲੀਪਾਲਾ ਨੂੰ ਆਪਣੀ ਪਤਨੀ ਬਣਾਉਣ ਜਾ ਰਹੇ ਹਨ। 8 ਅਗਸਤ ਨੂੰ ਨਾਗਾ ਅਤੇ ਸ਼ੋਭਿਤਾ ਦੀ ਮੰਗਣੀ ਨੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਸੀ। ਹੁਣ ਇਸ ਜੋੜੇ ਦੇ ਵਿਆਹ ਦੀ ਤਾਰੀਕ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ -ਸਲਮਾਨ 'ਤੇ  EX ਪ੍ਰੇਮਿਕਾ ਸੋਮੀ ਅਲੀ ਨੇ ਲਗਾਏ ਇਹ ਗੰਭੀਰ ਆਰੋਪ, ਕਿਹਾ- ਮੇਰੇ ਨਾਲ....

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਦਾ ਵਿਆਹ ਇਸ ਸਾਲ 'ਚ ਹੀ ਹੋਣ ਜਾ ਰਿਹਾ ਹੈ। ਅਜਿਹੇ 'ਚ ਇਸ ਜੋੜੀ ਦੇ ਪ੍ਰਸ਼ੰਸਕਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਨਾਗਾ ਅਤੇ ਸ਼ੋਭਿਤਾ ਦਾ ਵਿਆਹ 4 ਦਸੰਬਰ 2024 ਨੂੰ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਗਾ ਅਤੇ ਸ਼ੋਭਿਤਾ ਦੇ ਵਿਆਹ 'ਚ ਪਰਿਵਾਰ, ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਨਾਗਾਰਜੁਨ ਦੇ ਪਿਤਾ ਅਕੀਨੇਨੀ ਨਾਗੇਸ਼ਵਰ ਰਾਓ ਨੂੰ ਯਾਦ ਕੀਤਾ ਗਿਆ ਸੀ ਅਤੇ ਸਾਊਥ ਸੁਪਰਸਟਾਰ ਨੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਵੀ ਕੀਤਾ ਸੀ। ਇੱਥੇ, ਨਾਗਾਰਜੁਨ ਨੇ ਆਪਣੀ ਹੋਣ ਵਾਲੀ ਨੂੰਹ ਸ਼ੋਭਿਤਾ ਨੂੰ ਦੱਖਣ ਦੇ ਸੁਪਰਸਟਾਰ ਚਿਰੰਜੀਵੀ ਨਾਲ ਮਿਲਾਇਆ।

ਇਹ ਖ਼ਬਰ ਵੀ ਪੜ੍ਹੋ -ਮਰੂਹਮ ਗਾਇਕ ਰਾਜ ਬਰਾੜ ਦੇ ਪੁੱਤਰ ਦੇ ਗੀਤ ਨੂੰ ਦਰਸ਼ਕਾਂ ਦਾ ਮਿਲਿਆ ਭਰਵਾ ਹੁੰਗਾਰਾ

ਤੁਹਾਨੂੰ ਦੱਸ ਦੇਈਏ ਕਿ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਦੇ ਵਿਆਹ ਦੀ ਇਸ ਕਥਿਤ ਤਾਰੀਕ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹੇ 'ਚ ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਨਾਗਾ ਨੇ ਸਾਲ 2017 'ਚ ਦੱਖਣ ਦੀ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਨਾਲ ਵਿਆਹ ਕੀਤਾ ਸੀ ਅਤੇ ਸਾਲ 2021 'ਚ ਦੋਹਾਂ ਦੀ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਸੀ। ਕੁਝ ਸਮੇਂ ਬਾਅਦ ਨਾਗਾ ਦਾ ਨਾਂ ਪੋਨੀਯਿਨ ਸੇਲਵਨ ਅਦਾਕਾਰਾ ਸ਼ੋਭਿਤਾ ਨਾਲ ਜੋੜਿਆ ਜਾਣ ਲੱਗਾ ਅਤੇ ਦੋਵੇਂ ਕਈ ਵਾਰ ਛੁੱਟੀਆਂ ਮਨਾਉਣ ਗਏ ਪਰ ਨਾਗਾ ਅਤੇ ਸ਼ੋਭਿਤਾ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ। ਇਸ ਦੇ ਨਾਲ ਹੀ ਅਗਸਤ ਮਹੀਨੇ 'ਚ ਮੰਗਣੀ ਕਰਨ ਵਾਲੇ ਨਾਗਾ ਅਤੇ ਸ਼ੋਭਿਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News