...ਤਾਂ ਇਸ ਕਾਰਨ ''ਨਾਗਿਨ'' ਫੇਮ ਤੇਜਸਵੀ ਪ੍ਰਕਾਸ਼ ਨੇ ਛੋਟੇ ਪਰਦੇ ਤੋਂ ਬਣਾਈ ਦੂਰੀ

05/24/2024 12:51:57 PM

ਮੁੰਬਈ (ਬਿਊਰੋ): 'ਬਿੱਗ ਬੌਸ 15' ਦੀ ਜੇਤੂ ਅਤੇ ਟੀ.ਵੀ .ਦੀ ਨਾਗਿਨ' ਤੇਜਸਵੀ ਪ੍ਰਕਾਸ਼ ਨੇ ਹਾਲ ਹੀ 'ਚ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ, ਜਿਸ ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਤੇਜਸਵੀ ਨੇ ਟੀਵੀ ਇੰਡਸਟਰੀ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਉਹ ਹੁਣ ਇਸ ਇੰਡਸਟਰੀ ਤੋਂ ਬ੍ਰੇਕ ਲੈ ਰਹੀ ਹੈ। ਅਦਾਕਾਰਾ ਦੇ ਇਸ ਫੈਸਲੇ ਤੋਂ ਬਾਅਦ ਪ੍ਰਸ਼ੰਸਕ ਕਾਫੀ ਹੈਰਾਨ ਹਨ।

PunjabKesari

ਦੱਸ ਦਈਏ ਕਿ ਟੀ.ਵੀ. ਇੰਡਸਟਰੀ 'ਚ 12 ਸਾਲਾਂ ਤੋਂ ਕੰਮ ਕਰ ਰਹੀ ਤੇਜਸਵੀ ਪ੍ਰਕਾਸ਼ ਨੇ ਕਿਹਾ ਕਿ ਹੁਣ ਮੈਂ ਵੱਖ-ਵੱਖ ਪਲੇਟਫਾਰਮਾਂ 'ਤੇ ਕੰਮ ਕਰਨਾ ਚਾਹੁੰਦੀ ਹਾਂ ਪਰ ਮੈਂ ਇਹ ਵੀ ਮੰਨਦੀ ਹਾਂ ਕਿ ਕਦੇ ਵੀ ਕਿਸੇ ਚੀਜ਼ ਨੂੰ ਨਾਂਹ ਨਾ ਕਹੋ। ਮੈਂ ਇਹ ਆਪਣੀ ਜ਼ਿੰਦਗੀ ਤੋਂ ਸਿੱਖਿਆ ਹੈ। ਅਜਿਹੇ 'ਚ ਮੈਂ ਟੀਵੀ ਨੂੰ ਨਾਂਹ ਨਹੀਂ ਕਰ ਰਹੀ ਹਾਂ ਕਿਉਂਕਿ ਮੈਂ ਅੱਜ ਜੋ ਵੀ ਹਾਂ ਇਸ ਇੰਡਸਟਰੀ ਦੀ ਵਜ੍ਹਾ ਨਾਲ ਹਾਂ, ਮੇਰਾ ਮੰਨਣਾ ਹੈ ਕਿ ਚੀਜ਼ਾਂ ਸਹੀ ਸਮੇਂ 'ਤੇ ਹੋਣੀਆਂ ਚਾਹੀਦੀਆਂ ਹਨ, ਤਾਂ ਹੀ ਵਿਅਕਤੀ ਕਾਮਯਾਬ ਹੁੰਦਾ ਹੈ।

PunjabKesari

ਅਦਾਕਾਰਾ ਨੇ ਅੱਗੇ ਕਿਹਾ ਕਿ ਸ਼ੋਅ ਤੋਂ ਇਕ ਨੂੰ ਪਛਾਣ ਮਿਲਦੀ ਹੈ ਪਰ ਹੁਣ ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਕੁਝ ਵੱਖਰੇ ਕਰਕੇ ਜਾਣਨ ਅਤੇ ਇਸ ਲਈ ਮੈਂ ਬ੍ਰੇਕ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਟੀ.ਵੀ .ਸੀਰੀਅਲ ਤੋਂ ਇਲਾਵਾ ਤੇਜਸਵੀ ਪ੍ਰਕਾਸ਼ ਕਈ ਰਿਐਲਟੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਅਜਿਹੇ 'ਚ ਹੁਣ ਪ੍ਰਸ਼ੰਸਕ ਤੇਜਸਵੀ ਦੇ ਕਿਸੇ ਨਵੇਂ ਪਲੇਟਫਾਰਮ 'ਤੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।


Anuradha

Content Editor

Related News