ਪੰਜਾਬ ’ਚ ਮੇਰੀਆਂ ਜੜ੍ਹਾਂ ਨੇ  : ਦਿਲਜੀਤ ਦੋਸਾਂਝ

Monday, Jun 24, 2024 - 04:33 PM (IST)

ਪੰਜਾਬ ’ਚ ਮੇਰੀਆਂ ਜੜ੍ਹਾਂ ਨੇ  : ਦਿਲਜੀਤ ਦੋਸਾਂਝ

ਮੋਹਾਲੀ (ਬਿਊਰੋ) : ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ਜੱਟ ਐਂਡ ਜੂਲੀਅਟ 3 ਦੀ ਪ੍ਰਮੋਸ਼ਨ ਲਈ ਮੋਹਾਲੀ ਪਹੁੰਚੇ। ਸੁਪਰ ਸਟਾਰ ਦਿਲਜੀਤ ਨੂੰ ਵੇਖਣ ਲਈ ਹਰ ਕੋਈ ਉਤਸੁਕਤਾ ਨਾਲ ਇੰਤਜ਼ਾਰ ਕਰਦਾ ਨਜ਼ਰ ਆਇਆ। ਪੰਜਾਬ ਦੀ ਧਰਤੀ ’ਤੇ ਪਹੁੰਚਦਿਆਂ ਦਿਲਜੀਤ ਨੇ ਕਿਹਾ, ‘ਮੈਂ ਦੁਨੀਆ ਵਿਚ ਜਿਥੇ ਵੀ ਜਾਵਾਂ, ਪੰਜਾਬ ਮੇਰੇ ਨਾਲ ਹੁੰਦਾ ਹੈ। ਪੰਜਾਬ ’ਚ ਤਾਂ ਮੇਰੀਆਂ ਜੜ੍ਹਾਂ ਹਨ।’ ਪ੍ਰੈੱਸ ਕਾਨਫਰੰਸ ਦੌਰਾਨ ਦਿਲਜੀਤ ਨੇ ਕਿਹਾ ਕਿ ਜਿਹੜੀ ਮਿੱਟੀ ਮੈਂ ਹਾਂ, ਉਹ ਪੰਜਾਬ ਦੀ ਹੈ। ਇੰਨਾ ਹੀ ਨਹੀਂ, ਦਿਲਜੀਤ ਨੇ ਇਹ ਵੀ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ, ਇਥੋਂ ਐਨਰਜੀ ਲੈ ਕੇ ਜਾਂਦੇ ਹਨ ਤੇ ਪੰਜਾਬ ’ਚ ਮੇਰੀਆਂ ਜੜ੍ਹਾਂ ਨੇ।

ਇਹ ਖ਼ਬਰ ਵੀ ਪੜ੍ਹੋ -  ਉਡੀਕਾਂ ਖ਼ਤਮ! ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Dilemma' ਹੋਇਆ ਰਿਲੀਜ਼

ਇਸ ਮੌਕੇ ਦਿਲਜੀਤ ਦੋਸਾਂਝ ਨੇ ਸੀਨੀਅਰ ਕਲਾਕਾਰ ਬੀ. ਐੱਨ. ਸ਼ਰਮਾ ਦੀ ਤਾਰੀਫ਼ ਕੀਤੀ ਤੇ ਉਸ ਤੋਂ ਬਾਅਦ ਬੀ. ਐੱਨ. ਸ਼ਰਮਾ ਨੇ ਵੀ ਦਿਲਜੀਤ ਦੁਸਾਂਝ ਬਾਰੇ ਗੱਲ ਕਰਦਿਆਂ ਕਿਹਾ ਕਿ ਦਿਲਜੀਤ ਜਿੰਨਾ ਵਧੀਆ ਐਕਟਰ ਹੈ, ਓਨਾਂ ਹੀ ਵਧੀਆ ਇਨਸਾਨ ਵੀ ਹੈ ਤੇ ਇੰਡਸਟਰੀ ਨੂੰ ਦਿਲਜੀਤ ਦੇ ਰੂਪ ’ਚ ਹੀਰਾ ਮਿਲਿਆ ਹੈ ਤੇ ਸਾਨੂੰ ਦਿਲਜੀਤ ’ਤੇ ਮਾਣ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਨੇ ਦਿਲਜੀਤ ਦੀ ਕਾਫੀ ਤਾਰੀਫ਼ ਕੀਤੀ। ਨੀਰੂ ਨੇ ਦਿਲਜੀਤ ਦੇ ਕਾਨਸਰਟ ’ਚ ਜਾਣ ਜਾ ਇਕ ਕਿੱਸਾ ਸਾਂਝਾ ਕੀਤਾ ਕਿ ਉਨ੍ਹਾਂ ਨੇ ਇੰਨੀ ਦੇਰ ਬਾਅਦ ਕਿਸੇ ਸ਼ੋਅ ਦਾ ਇੰਨਾਂ ਆਨੰਦ ਮਾਣਿਆ ਸੀ ਤੇ ਦਿਲਜੀਤ ਦੀ ਪ੍ਰਫ਼ਾਰਮੈਂਸ ਵੇਖ ਕੇ ਉਹ ਭਾਵੁਕ ਵੀ ਹੋ ਗਏ ਸਨ।

ਨੀਰੂ ਬਾਜਵਾ ਨੇ ਪਿਆਰ ਵਿਚ ਹੁੰਦੀ ਨੋਕ-ਝੋਕ ਨੂੰ ਲੈ ਕੇ ਵੀ ਆਪਣੀ ਨਿੱਜੀ ਜ਼ਿੰਦਗੀ ਦਾ ਇਕ ਹੋਰ ਕਿੱਸਾ ਸਾਂਝਾ ਕਰ ਕੇ ਖ਼ੂਬ ਹਸਾਇਆ। ਉਨ੍ਹਾਂ ਕਿਹਾ ਕਿ ਪਿਆਰ ’ਚ ਹੁੰਦੀ ਨੋਕ-ਝੋਕ ਜਾਂ ਲੜਾਈ ਨਾਲ ਪਿਆਰ ’ਚ ਵਾਧਾ ਹੀ ਹੁੰਦਾ ਹੈ। ਇਸ ਪ੍ਰੈੱਸ ਕਾਨਫਰੰਸ ਵਿਚ ਜੈਸਮੀਨ ਬਾਜਵਾ ਅਤੇ ਫ਼ਿਲਮ ਦੇ ਪ੍ਰੋਡਿਊਸਰਜ਼ ਵ੍ਹਾਈਟ ਹਿੱਲਜ਼ ਤੋਂ ਮਨਮੋੜ ਸਿੱਧੂ ਤੇ ਸਪੀਡ ਰਿਕਾਰਡਜ਼ ਤੋਂ ਦਿਨੇਸ਼ ਔਲਖ ਵੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ - IND vs AUS: ਮੈਚ ਤੋਂ ਪਹਿਲਾਂ ਵੱਡਾ ਖੁਲਾਸਾ, ਆਸਟ੍ਰੇਲੀਆ ਖ਼ਿਲਾਫ਼ ਭਾਰਤ ਦੀ ਪਲੇਇੰਗ ਇਲੈਵਨ 'ਚ ਬਦਲਾਅ!

ਜੈਸਮੀਨ ਨੇ ਵੀ ਦਿਲਜੀਤ ਤੇ ਨੀਰੂ ਬਾਜਵਾ ਨਾਲ ਕੰਮ ਕਰ ਕੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੀ ਤਾਰੀਫ਼ ਕੀਤੀ। ਸਾਰੇ ਦਰਸ਼ਕਾਂ ਨੂੰ ਫ਼ਿਲਮ ‘ਜੱਟ ਐਂਡ ਜੂਲੀਅਟ 3’ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੋ 27 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News