ਅਕਸ਼ੈ ਦੀ ਫ਼ਿਲਮ ''ਸ਼ੰਭੂ'' ਦਾ ਪਹਿਲਾਂ ਗੀਤ ਰਿਲੀਜ਼, ਤਾਂਡਵ ਕਰਕੇ ਖਿਲਾੜੀ ਨੇ ਜਿੱਤਿਆ ਲੋਕਾਂ ਦਾ ਦਿਲ

Monday, Feb 05, 2024 - 01:38 PM (IST)

ਅਕਸ਼ੈ ਦੀ ਫ਼ਿਲਮ ''ਸ਼ੰਭੂ'' ਦਾ ਪਹਿਲਾਂ ਗੀਤ ਰਿਲੀਜ਼, ਤਾਂਡਵ ਕਰਕੇ ਖਿਲਾੜੀ ਨੇ ਜਿੱਤਿਆ ਲੋਕਾਂ ਦਾ ਦਿਲ

ਨਵੀਂ ਦਿੱਲੀ : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਆਉਣ ਵਾਲੀ ਮਿਊਜ਼ਿਕ ਵੀਡੀਓ 'ਸ਼ੰਭੂ' ਦਾ ਟੀਜ਼ਰ ਰਿਲੀਜ਼ ਕੀਤਾ ਹੈ। ਫ਼ਿਲਮ 'OMG 2' 'ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਇਕ ਵਾਰ ਫਿਰ ਮਹਾਦੇਵ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹਨ। ਉਸ ਦੀ ਤਾਜ਼ਾ ਪੋਸਟ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।

'ਬੜੇ ਮੀਆਂ ਛੋਟੇ ਮੀਆਂ' ਅਦਾਕਾਰ  ਅਕਸ਼ੈ ਕੁਮਾਰ ਨੇ 3 ਫਰਵਰੀ 2024 ਨੂੰ ਸੋਸ਼ਲ ਮੀਡੀਆ 'ਤੇ ਆਉਣ ਵਾਲੇ ਗੀਤ 'ਸ਼ੰਭੂ' ਦਾ ਖੂਬਸੂਰਤ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ 'ਚ ਅਕਸ਼ੈ ਕੁਮਾਰ ਮਹਾਦੇਵ ਦੇ ਕਿਰਦਾਰ 'ਚ ਤਾਂਡਵ ਕਰਦੇ ਨਜ਼ਰ ਆ ਰਹੇ ਹਨ। ਅਕਸ਼ੈ ਨੇ ਕਦੇ ਬੇਬਾਕ ਤੇ ਕਦੇ ਹੱਸਮੁੱਖ ‘ਸ਼ੰਭੂ’ ਦੇ ਅਵਤਾਰ ‘ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦਾ ਇਹ ਗੀਤ ਅੱਜ ਰਿਲੀਜ਼ ਹੋ ਗਿਆ ਹੈ। 

ਦੱਸ ਦਈਏ ਕਿ ਇਸ ਗੀਤ 'ਚ ਅਕਸ਼ੈ ਕੁਮਾਰ ਨਾ ਸਿਰਫ ਮਹਾਦੇਵ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ, ਸਗੋਂ ਇਸ ਗੀਤ ਨੂੰ ਖ਼ੁਦ ਅਦਾਕਾਰ ਨੇ ਗਾਇਆ ਹੈ। ਜੀ ਹਾਂ, ਅਦਾਕਾਰ ਨੇ 'ਸ਼ੰਭੂ' ਨੂੰ ਆਪਣੀ ਆਵਾਜ਼ ਦਿੱਤੀ ਹੈ। ਅਕਸ਼ੈ ਕੁਮਾਰ ਦੇ ਸਹਿ-ਗਾਇਕ ਹਨ ਸੁਧੀਰ ਯਾਦੂਵੰਸ਼ੀ ਅਤੇ ਵਿਕਰਮ ਮਾਂਟਰੋਜ਼। ਇਸ ਮਿਊਜ਼ਿਕ ਵੀਡੀਓ ਨੂੰ ਗਣੇਸ਼ ਆਚਾਰਿਆ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦੇ ਬੋਲ ਅਭਿਨਵ ਸ਼ੇਖਰ ਨੇ ਲਿਖੇ ਹਨ, ਜਦਕਿ ਸੰਗੀਤਕਾਰ ਵਿਕਰਮ ਮਾਂਟਰੋਜ਼ ਹਨ। ਅਕਸ਼ੈ ਦੇ ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। 

ਅਕਸ਼ੈ ਕੁਮਾਰ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ 'ਬੜੇ ਮੀਆਂ ਛੋਟੇ ਮੀਆਂ', 'ਸਿੰਘਮ 3', 'ਵੈਲਕਮ ਟੂ ਦਿ ਜੰਗਲ', 'ਸਕਾਈ ਫੋਰਸ' ਅਤੇ 'ਸਟਾਰਟਅੱਪ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News