ਬਲਾਕਬਸਟਰ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਦੇ ਸੰਗੀਤਕਾਰ ਦਾ ਦਿਹਾਂਤ

09/07/2020 1:38:02 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਬਲਾਕਬਸਟਰ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ (1969) ਦੇ ਸਰਬੋਤਮ ਸੰਗੀਤ ਨਿਰਦੇਸ਼ਕ ਦੀ ਕੈਟਾਗਿਰੀ ‘ਚ ਰਾਸ਼ਟਰੀ ਪੁਰਸਕਾਰ ਜੇਤੂ ਸੰਗੀਤ ਨਿਰਦੇਸ਼ਕ ਐੱਸ. ਮਹਿੰਦਰ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਹਾਲ ਹੀ ‘ਚ ਆਪਣਾ 95ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਦਾ ਪੂਰਾ ਨਾਂ ਮਹਿੰਦਰ ਸਿੰਘ ਸਰਨਾ ਸੀ। ਐੱਸ. ਮਹਿੰਦਰ ਦਾ ਜਨਮ ਲਾਹੌਰ ਦੇ ਮਿਟਗੁੰਮਰੀ ਵਿਚ ਹੋਇਆ ਸੀ। ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਦੱਸ ਦਈਏ ਕਿ ‘ਨਾਨਕ ਨਾਮ ਜਹਾਜ਼ ਹੈ’ ‘ਚ ਮੁਹੰਮਦ ਰਫੀ, ਮੰਨਾ ਡੇ ਆਸ਼ਾ ਭੌਂਸਲੇ ਅਤੇ ਹੋਰ ਲੋਕਾਂ ਵੱਲੋਂ ਗਾਏ ਕੁਝ ਯਾਦਗਾਰ ਧਾਰਮਿਕ ਗੀਤ ਵੀ ਹਨ। ਦੇਸ਼ ਦੀ ਵੰਡ ਤੋਂ ਬਾਅਦ ਉਹ ਮੁੰਬਈ ਆ ਗਏ ਸਨ। ਉਹ ਕੁਝ ਸਮਾਂ ਦਾਦਰ ਦੇ ਇੱਕ ਗੁਰਦੁਆਰਾ ਸਾਹਿਬ ‘ਚ ਰਹੇ ਅਤੇ ਉਨ੍ਹਾਂ ਨੇ ਬਾਅਦ ‘ਚ ਇੱਕ ਰਾਗੀ ਦੇ ਰੂਪ ‘ਚ ਵੀ ਕੰਮ ਕੀਤਾ। ਉਨ੍ਹਾਂ ਦੀ ਧੀ ਨਰੇਨ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਜਦੋਂ ਸਨਮਾਨ ਮਿਲਿਆ ਤਾਂ ਸਭ ਤੋਂ ਪਹਿਲਾਂ ਆਰ ਡੀ ਬਰਮਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ । ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਿਤਾ ਦਾ ਫ਼ਿਲਮੀ ਕਰੀਅਰ 1948 ‘ਚ ਸ਼ੁਰੂ ਹੋਇਆ, ਜੋ ਕਿ ਤਿੰਨ ਦਹਾਕੇ ਤੱਕ ਚੱਲਿਆ।


sunita

Content Editor

Related News