ਮੁਨੱਵਰ ਦੀ ਦੋਸਤੀ ਨੂੰ ਲੈ ਕੇ ਗੰਭੀਰ ਹੋਈ ਅੰਕਿਤਾ, ਕਿਹਾ– ‘ਉਹ ਪੜਾਅ ਆ ਗਿਆ ਹੈ...’
Thursday, Nov 30, 2023 - 05:46 PM (IST)
ਮੁੰਬਈ (ਬਿਊਰੋ)– ਵਿਵਾਦਿਤ ਟੀ. ਵੀ. ਸ਼ੋਅ ‘ਬਿੱਗ ਬੌਸ 17’ ਦਿਨੋਂ-ਦਿਨ ਹੋਰ ਮਨੋਰੰਜਕ ਹੁੰਦਾ ਜਾ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਲਗਾਤਾਰ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ‘ਬਿੱਗ ਬੌਸ’ ਦੇ ਘਰ ’ਚ ਮੁਕਾਬਲੇਬਾਜ਼ਾਂ ਵਿਚਾਲੇ ਝਗੜਾ ਹੁਣ ਤਕਰਾਰ ਤੱਕ ਪਹੁੰਚ ਗਿਆ ਹੈ। ਕਦੇ ਅੰਕਿਤਾ ਲੋਖੰਡੇ ਤੇ ਨੀਲ ਭੱਟ ਵਿਚਕਾਰ ਘਰ ’ਚ ਹੰਗਾਮਾ ਹੁੰਦਾ ਹੈ ਤਾਂ ਕਦੇ ਮੁਨੱਵਰ ਫਾਰੂਕੀ ਤੇ ਐਸ਼ਵਰਿਆ ਸ਼ਰਮਾ ਵਿਚਕਾਰ। ਅਜਿਹੇ ’ਚ ਹੁਣ ਇਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਇਸ ’ਚ ਅੰਕਿਤਾ ਤੇ ਮੁਨੱਵਰ ਇਕ ਨਵੇਂ ਮੁੱਦੇ ’ਤੇ ਬਹਿਸ ਕਰਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ
ਅੰਕਿਤਾ ਤੇ ਮੁਨੱਵਰ ਵਿਚਕਾਰ ਨਵਾਂ ਮੁੱਦਾ ਉੱਠਿਆ
‘ਬਿੱਗ ਬੌਸ 17’ ਦਾ ਇਕ ਨਵਾਂ ਪ੍ਰੋਮੋ ਆ ਗਿਆ ਹੈ, ਜਿਸ ’ਚ ਅੰਕਿਤਾ ਲੋਖੰਡੇ ਮੁਨੱਵਰ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੀ ਨਜ਼ਰ ਆ ਰਹੀ ਹੈ। ਪ੍ਰੋਮੋ ’ਚ ਤੁਸੀਂ ਦੇਖ ਸਕਦੇ ਹੋ ਕਿ ਅੰਕਿਤਾ ਪਰਿਵਾਰ ਦੇ ਮੈਂਬਰਾਂ ’ਚ ਬੈਠੀ ਹੈ ਤੇ ਉਨ੍ਹਾਂ ਨਾਲ ਗੱਲ ਕਰ ਰਹੀ ਹੈ, ਜਦੋਂ ਮੁਨੱਵਰ ਉਸ ਨੂੰ ਕਹਿੰਦਾ ਹੈ ਕਿ ਉਸ ਨੇ ਕਿਹਾ ਕਿ ਤੁਸੀਂ ਉਸ ਦੇ ਮਗ ’ਚ ਚਾਹ ਪੀਤੀ ਹੈ। ਇਹ ਸੁਣ ਕੇ ਅੰਕਿਤਾ ਨੇ ਕਿਹਾ ਕਿ ਮੈਂ ਇਕ ਮਿੰਟ ਗੱਲ ਕਰਾਂਗੀ।
ਅਸੀਂ ਦੋਸਤੀ ਲਈ ਲੜ ਰਹੇ ਹਾਂ
ਇਸ ਤੋਂ ਬਾਅਦ ਮੁਨੱਵਰ ਅੰਕਿਤਾ ਕੋਲ ਆਉਂਦਾ ਹੈ ਤੇ ਕਹਿੰਦਾ ਹੈ, ‘‘ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਕੱਟ ਰਹੇ ਹੋ।’’ ਇਹ ਸੁਣ ਕੇ ਅੰਕਿਤਾ ਨੇ ਕਿਹਾ, ‘‘ਮੁਨੱਵਰ, ਤੈਨੂੰ ਕੀ ਪਤਾ, ਮੈਨੂੰ ਅਹਿਸਾਸ ਹੋ ਰਿਹਾ ਹੈ। ਇਕ ਪੜਾਅ ਆਇਆ ਹੈ ਜਦੋਂ ਮੈਂ ਤੁਹਾਡੇ ਤੋਂ ਉਮੀਦ ਕਰਨ ਲੱਗ ਪਈ ਹਾਂ। ਮਨਾਰਾ, ਮੁਨੱਵਰ ਤੇ ਅੰਕਿਤਾ ਹਨ, ਤਿੰਨੋਂ ਦੋਸਤੀ ਲਈ ਲੜ ਰਹੇ ਹਨ। ਮੈਨੂੰ ਇਹ ਮੁਨੱਵਰ ਨਹੀਂ ਚਾਹੀਦਾ।’’
ਇਸ ਦੌਰਾਨ ਮੁਨੱਵਰ ਅੰਕਿਤਾ ਦੀਆਂ ਗੱਲਾਂ ਤੋਂ ਹੈਰਾਨ ਨਜ਼ਰ ਆ ਰਹੇ ਹਨ। ਉਹ ਬਿਨਾਂ ਕੁਝ ਕਹੇ ਸ਼ਾਂਤਮਈ ਉਸ ਦੀ ਗੱਲ ਸੁਣਦਾ ਦੇਖਿਆ ਗਿਆ। ਇਸ ਵੀਡੀਓ ਤੋਂ ਸਾਫ਼ ਹੈ ਕਿ ਮੁਨੱਵਰ ਤੇ ਮੰਨਾਰਾ ਦੀ ਦੋਸਤੀ ਕਾਰਨ ਅੰਕਿਤਾ ਨੂੰ ਕਿਤੇ ਨਾ ਕਿਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।