ਸਲਮਾਨ ਦੇ ਸ਼ੋਅ ''ਚ ਫਿਰ ਘਮਾਸਾਨ! ਮੁਨੱਵਰ ਦੀ ਭੈਣ ਦੇ ਘਰ ''ਚ ਆਉਂਦਿਆਂ ਹੀ ਮਚਿਆ ਬਵਾਲ

01/10/2024 12:05:45 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 17' 'ਚ ਇਸ ਹਫ਼ਤੇ ਦਰਸ਼ਕਾਂ ਨੂੰ ਬਹੁਤ ਸਾਰੀ ਭਾਵਨਾਤਮਿਕ ਸਮੱਗਰੀ ਦੇਖਣ ਨੂੰ ਮਿਲਣ ਵਾਲੀ ਹੈ। ਇਸ ਵਾਰ ਮੁਕਾਬਲੇਬਾਜ਼ਾਂ ਦੇ ਪਰਿਵਾਰਕ ਮੈਂਬਰ ਸ਼ੋਅ 'ਚ ਕੁਝ ਤੜਕਾ ਲਾਉਂਦੇ ਨਜ਼ਰ ਆਉਣਗੇ। ਅਦਾਕਾਰ ਵਿੱਕੀ ਜੈਨ ਤੇ ਅੰਕਿਤਾ ਲੋਖੰਡੇ ਦੀ ਮਾਂ ਪਹਿਲਾਂ ਵੀ ਸਲਮਾਨ ਖ਼ਾਨ ਦੇ ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਮਨਾਰਾ ਚੋਪੜਾ ਦੀ ਭੈਣ ਨੇ ਵੀ ਆਪਣੀ ਹਾਜ਼ਰੀ ਲਗਵਾ ਗਈ ਹੈ। ਇਸ ਸਭ ਤੋਂ ਬਾਅਦ ਮੁਨੱਵਰ ਫਾਰੂਕੀ ਦੀ ਭੈਣ ਸ਼ਬਾਨਾ ਸ਼ੇਖ ਨੇ ਸ਼ੋਅ 'ਚ ਐਂਟਰੀ ਕੀਤੀ ਹੈ। ਸ਼ਬਾਨਾ ਦੇ ਆਉਣ ਮਗਰੋਂ ਆਇਸ਼ਾ ਤੇ ਮੁਨੱਵਰ ਦਾ ਮਸਲਾ ਇਕ ਵਾਰ ਫਿਰ ਜ਼ੋਰ ਫੜ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖ਼ਾਨ ਦਾ ਦਿਹਾਂਤ, ਪ੍ਰੋਸਟੇਟ ਕੈਂਸਰ ਦੇ ਸਨ ਸ਼ਿਕਾਰ

ਮੁਨੱਵਰ ਦੀ ਭੈਣ ਸ਼ਬਾਨਾ ਦੀ ਹੋਈ ਐਂਟਰੀ
ਆਇਸ਼ਾ ਨੇ ਮੁਨੱਵਰ 'ਤੇ ਡਬਲ ਡੇਟਿੰਗ ਅਤੇ ਚੀਟਿੰਗ ਦਾ ਦੋਸ਼ ਲਗਾਇਆ ਸੀ। ਆਇਸ਼ਾ ਦੇ ਖੁਲਾਸੇ ਤੋਂ ਬਾਅਦ ਮੁਨੱਵਰ ਦੀ ਕਾਫੀ ਆਲੋਚਨਾ ਹੋਈ ਸੀ। ਹਾਲਾਂਕਿ ਬਾਅਦ 'ਚ ਇਹ ਮਾਮਲਾ ਸ਼ਾਂਤ ਹੋ ਗਿਆ ਸੀ। ਮੁਨੱਵਰ ਦੀ ਭੈਣ ਸ਼ਬਾਨਾ ਨੇ ਸ਼ੋਅ 'ਚ ਐਂਟਰੀ ਕੀਤੀ ਹੈ। ਐਂਟਰੀ ਕਰਦਿਆਂ ਹੀ ਉਨ੍ਹਾਂ ਨੇ ਆਇਸ਼ਾ ਨੂੰ ਨਜ਼ਰ-ਅੰਦਾਜ਼ ਕਰਨਾ ਹੀ ਬਿਹਤਰ ਸਮਝਿਆ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਸ਼ਬਾਨਾ ਨੇ ਆਇਸ਼ਾ ਨੂੰ ਕੀਤਾ ਨਜ਼ਰਅੰਦਾਜ਼
ਦਰਅਸਲ ਬਗੀਚੇ 'ਚ ਬੈਠ ਕੇ ਹਰ ਕੋਈ ਚਿਲ ਕਰ ਰਿਹਾ ਸੀ। ਇਸ ਦੌਰਾਨ ਸ਼ਬਾਨਾ ਨੇ ਸਾਰਿਆਂ ਨਾਲ ਗੱਲ ਕੀਤੀ ਪਰ ਆਇਸ਼ਾ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਸ ਨੇ ਆਇਸ਼ਾ ਨਾਲ ਗੱਲ ਨਾ ਕਰਨ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ, ਮੁਨੱਵਰ ਨੂੰ ਲੈ ਕੇ ਆਇਸ਼ਾ ਅਤੇ ਸ਼ਬਾਨਾ ਦੇ ਕਮਰੇ 'ਚ ਕਾਫੀ ਬਹਿਸ ਹੋ ਗਈ।

ਆਇਸ਼ਾ ਨੇ ਲਾਇਆ ਇਹ ਦੋਸ਼
ਆਇਸ਼ਾ ਖ਼ਾਨ ਦੀ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਮੁਨੱਵਰ ਫਾਰੂਕੀ ਗਲਤ ਗੱਲਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਆਇਸ਼ਾ ਨੇ ਉਸ 'ਤੇ ਟੂ ਟਾਈਮਿੰਗ ਦਾ ਦੋਸ਼ ਲਗਾਇਆ ਅਤੇ ਧੋਖਾਧੜੀ ਦੀ ਗੱਲ ਕੀਤੀ। ਆਇਸ਼ਾ ਨੇ ਕਿਹਾ ਸੀ ਕਿ ਮੁਨੱਵਰ ਨੇ ਆਇਸ਼ਾ ਨੂੰ ਉਸ ਸਮੇਂ ਪ੍ਰਪੋਜ਼ ਕੀਤਾ ਸੀ ਜਦੋਂ ਉਹ ਨਾਜ਼ੀਲਾ ਸਿਤਾਸ਼ੀ ਨੂੰ ਡੇਟ ਕਰ ਰਹੀ ਸੀ। ਇਸ ਲਈ ਮੁਨੱਵਰ ਨੇ ਘਰ ਦੇ ਅੰਦਰ ਹੀ ਆਇਸ਼ਾ ਤੋਂ ਮੁਆਫੀ ਮੰਗੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


sunita

Content Editor

Related News