ਕਾਮੇਡੀਅਨ ਮੁਨਾਵਰ ਫਾਰੂਖ਼ੀ ਨੇ ਸਿੱਧੂ ਮੂਸੇ ਵਾਲਾ ਨੂੰ ਦਿੱਤੀ ਸ਼ਰਧਾਂਜਲੀ, ਲਿਖਿਆ– ‘ਨਾਂ ਹੋਵੇ ਮਸ਼ਹੂਰ ਮੂਸੇ ਵਾਂਗ...’

Saturday, Sep 17, 2022 - 10:30 AM (IST)

ਜਲੰਧਰ (ਬਿਊਰੋ) : ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸਾਢੇ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਪਰ ਉਹ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜਿਊਂਦੇ ਹਨ। ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਟਰੈਂਡਿੰਗ ਵਿਚ ਹਨ। ਉਹ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। 

PunjabKesari

ਹੁਣ ਮਸ਼ਹੂਰ ਕਾਮੇਡੀਅਨ ਮੁਨਾਵਰ ਫਾਰੂਖ਼ੀ ਨੇ ਆਪਣੇ ਅੰਦਾਜ਼ ਵਿਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਸਿੱਧੂ ਮੂਸੇਵਾਲਾ ਲਈ ਸ਼ਾਇਰੀ ਲਿਖੀ ਹੈ। ਆਪਣੀ ਪੋਸਟ ਵਿਚ ਮੁਨਾਵਰ ਫਾਰੂਖ਼ੀ ਨੇ ਲਿਖਿਆ ਹੈ, "ਟੂਟੇ ਖਿਲੌਨੋਂ ਸੇ ਭਰਾ ਹੈ ਕਮਰਾ ਆਜ ਬੀ, ਮੁਸੀਬਤ ਨੇ ਬਣਾਇਆ ਬਚਪਨ ਮੇਂ ਹੀ ਆਦਮੀ। ਮੈਂ ਘਰ ਸੇ ਨਿਕਲੂ ਸੋਚ ਕੇ ਸਫ਼ਰ ਯੇ ਲਾਸਟ ਰਾਈਡ, ਨਾਮ ਹੋ ਮਸ਼ਹੂਰ ਮੂਸੇ ਜੈਸਾ ਮਰਨੇ ਕੇ ਬਾਅਦ ਬੀ।"

ਦੱਸ ਦਈਏ ਕਿ ਮੁਨਾਵਰ ਫਾਰੂਖ਼ੀ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। ਉਹ ਸਟੈਂਡ ਅੱਪ ਕਮੇਡੀਅਨ ਹਨ। ਉਨ੍ਹਾਂ ਦੇ ਸਿਰਫ਼ ਇੰਸਟਾਗ੍ਰਾਮ 'ਤੇ ਹੀ 4 ਮਿਲੀਅਨ ਯਾਨੀਕਿ 40 ਲੱਖ ਫ਼ਾਲੋਅਰਜ਼ ਹਨ। ਇਸ ਦੇ ਨਾਲ-ਨਾਲ ਮੁਨਾਵਰ ਫਾਰੂਖ਼ੀ ਮਸ਼ਹੂਰ ਰੈਪਰ ਵੀ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। 

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕੀਤਾ ਗਿਆ ਸੀ। ਕਤਲ ਤੋਂ ਬਾਅਦ ਉਨ੍ਹਾਂ ਦੇ ਮਾਪੇ ਲਗਾਤਾਰ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਪੰਜਾਬ ਪੁਲਸ ਨੇ ਮੂਸੇਵਾਲਾ ਕਤਲ ਵਿਚ ਸ਼ਾਮਲ ਕਈ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।   

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


sunita

Content Editor

Related News