ਮੁਨੱਵਰ ਫਾਰੂਕੀ ਦੇ ਦੂਜੇ ਵਿਆਹ ਨੂੰ ਹੋਇਆ 1 ਮਹੀਨਾ, ਬੇਗਮ ਮਹਿਜਬੀਨ ਨਾਲ ਦੁਬਈ 'ਚ ਮਨਾਇਆ ਜਸ਼ਨ

06/27/2024 10:02:06 AM

ਨਵੀਂ ਦਿੱਲੀ- ਸਟੈਂਡਅੱਪ ਕਾਮੇਡੀਅਨ ਅਤੇ 'ਬਿੱਗ ਬੌਸ ਸੀਜ਼ਨ 17' ਦੇ ਜੇਤੂ ਮੁਨੱਵਰ ਫਾਰੂਕੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਸ ਨੇ ਪਿਛਲੇ ਮਹੀਨੇ ਮੇਕਅੱਪ ਆਰਟਿਸਟ ਮਹਿਜਬੀਨ ਕੋਤਵਾਲਾ ਨਾਲ ਗੁਪਤ ਵਿਆਹ ਕੀਤਾ ਹੈ ਅਤੇ ਹੁਣ ਉਨ੍ਹਾਂ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਦੁਬਈ 'ਚ ਨਵੀਂ ਬੇਗਮ ਨਾਲ ਖਾਸ ਜਸ਼ਨ ਮਨਾਇਆ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਮੁਨੱਵਰ ਅਤੇ ਮਹਿਜਬੀਨ ਦੋਵਾਂ ਦਾ ਇਹ ਦੂਜਾ ਵਿਆਹ ਹੈ ਅਤੇ ਦੋਵਾਂ ਦੇ ਪਹਿਲੇ ਵਿਆਹ ਤੋਂ ਇਕ-ਇਕ ਬੱਚਾ ਹੈ।

ਇਹ ਖ਼ਬਰ ਵੀ ਪੜ੍ਹੋ- ਨਾਗਾਰਜੁਨ ਨੇ ਸੁਧਾਰੀ ਗਲਤੀ, ਏਅਰਪੋਰਟ ਜਾ ਕੇ ਦਿਵਿਆਂਗ ਫੈਨ ਨੂੰ ਲਗਾਇਆ ਗਲੇ

ਮੁਨੱਵਰ ਫਾਰੂਕੀ ਲੰਬੇ ਸਮੇਂ ਤੋਂ ਦੁਬਈ 'ਚ ਹੈ। ਆਪਣੇ ਦੂਜੇ ਵਿਆਹ ਤੋਂ ਕੁਝ ਦਿਨ ਬਾਅਦ ਉਹ ਆਪਣੀ ਪਤਨੀ ਅਤੇ ਮਤਰੇਈ ਬੇਟੀ ਨਾਲ ਵਿਦੇਸ਼ ਚਲਾ ਗਿਆ ਅਤੇ ਹੁਣ ਉੱਥੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦਾ ਜਸ਼ਨ ਮਨਾਇਆ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਅੰਤ 'ਚ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਪਲੇਟ 'ਤੇ M&M ਲਿਖਿਆ ਹੋਇਆ ਹੈ। ਭਾਵ ਮੁਨੱਵਰ ਅਤੇ ਮਹਿਜਬੀਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News