ਕੰਗਨਾ ਰਣੌਤ ਨੂੰ ਮੁੰਬਈ ਪੁਲਸ ਨੇ ਤੀਜੀ ਵਾਰ ਭੇਜਿਆ ਸੰਮਨ, 23 ਨਵੰਬਰ ਨੂੰ ਹੋਵੇਗੀ ਪੁੱਛਗਿੱਛ

11/18/2020 1:18:21 PM

ਨਵੀਂ ਦਿੱਲੀ (ਬਿਊਰੋ) — ਮੁੰਬਈ ਪੁਲਸ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਨੂੰ ਹੁਣ ਤੀਜਾ ਸੰਮਨ ਜਾਰੀ ਕੀਤਾ ਹੈ। ਕੰਗਨਾ ਨੂੰ 23 ਨਵੰਬਰ ਅਤੇ ਰੰਗੋਲੀ ਨੂੰ 24 ਨਵੰਬਰ ਨੂੰ ਪੁਲਸ ਸਟੇਸ਼ਨ 'ਚ ਆ ਕੇ ਬਿਆਨ ਦਰਜ ਕਰਵਾਉਣ ਨੂੰ ਕਿਹਾ ਗਿਆ ਹੈ। ਕੰਗਨਾ ਰਣੌਤ ਤੇ ਰੰਗੋਲੀ ਨੂੰ ਮੁੰਬਈ ਪੁਲਸ ਨੇ ਤੀਜਾ ਵਾਰ ਨੋਟਿਸ ਜਾਰੀ ਕੀਤਾ ਹੈ। ਦੋਵਾਂ ਭੈਣਾਂ ਨੂੰ ਬਾਂਦਰਾ ਪੁਲਸ ਥਾਣੇ 'ਚ ਆਪਣੇ-ਆਪਣੇ ਬਿਆਨ ਦਰਜ ਕਰਵਾਉਣ ਨੂੰ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਲੰਡਨ 'ਚ ਮਿਲੀ ਵੱਡੀ ਜ਼ਿੰਮੇਵਾਰੀ

ਦੱਸ ਦਈਏ ਕਿ ਬਾਂਦਰਾ ਕੋਰਟ ਨੇ ਕਾਸਟਿੰਗ ਡਾਇਰੈਕਟਰ ਸਾਹਿਲ ਅਸ਼ਕਫ ਸਯੱਦ ਦੀ ਸ਼ਿਕਾਇਤ ਤੋਂ ਬਾਅਦ ਕੰਗਨਾ ਤੇ ਉਸ ਦੀ ਭੈਣ ਰੰਗੋਲੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਹ ਸ਼ਿਕਾਇਤ ਆਈ. ਪੀ. ਸੀ. ਦੀ ਧਾਰਾ 295 (ਏ), 153 (ਏ) ਅਤੇ 124 (ਏ) ਦੇ ਤਹਿਤ ਦਰਜ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਕੁਨਾਲ ਸ਼ਰਮਾ ਨੇ ਕਪਿਲ ਸ਼ਰਮਾ ਦੇ ਨਾਂ ਦਾ ਬਣਵਾਇਆ ਟੈਟੂ, ਵਜ੍ਹਾ ਹੈ ਬੇਹੱਦ ਖ਼ਾਸ

ਐੱਫ. ਆਈ. ਆਰ. ਮੁਤਾਬਕ, ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਆਪਣੇ ਟਵੀਟਸ ਦੇ ਜਰੀਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ 'ਤੇ ਇਹ ਦੋਸ਼ ਹੈ ਕਿ ਕੰਗਨਾ ਨੇ ਬਾਲੀਵੁੱਡ ਦੇ ਹਿੰਦੂ ਤੇ ਮੁਸਲਿਮ ਕਲਾਕਾਰਾਂ 'ਚ ਪਾੜਾ (ਦਰਾਰ) ਪੈਦਾ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਵਿਤਾ ਕੌਸ਼ਿਕ ਨੇ ਸਲਮਾਨ ਖ਼ਾਨ ’ਤੇ ਲਾਏ ਗੰਭੀਰ ਦੋਸ਼, ਹੁਣ ਛੱਡਣਾ ਚਾਹੁੰਦੀ ਹੈ ‘ਬਿੱਗ ਬੌਸ’ ਦਾ ਘਰ 

ਕੰਗਨਾ ਅਤੇ ਰੰਗੋਲੀ ਨੂੰ ਪੁਲਸ ਪਹਿਲਾਂ ਵੀ ਭੇਜ ਚੁੱਕੀ ਹੈ ਨੋਟਿਸ
ਮੁੰਬਈ ਪੁਲਸ ਨੇ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਨੂੰ ਆਪਣੀਆਂ ਟਿੱਪਣੀਆਂ ਰਾਹੀਂ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦਰਮਿਆਨ ਨਫ਼ਰਤ ਫੈਲਾਉਣ ਦੇ ਮਾਮਲੇ ’ਚ ਬਿਆਨ ਦਰਜ ਕਰਵਾਉਣ ਲਈ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਗਿਆ ਸੀ। ਕੰਗਨਾ ਦੇ ਵਕੀਲ ਨੇ ਨੋਟਿਸ ਦਾ ਜਵਾਬ ਭੇਜਿਆ ਸੀ ਅਤੇ ਕਿਹਾ ਸੀ ਕਿ ਕੰਗਨਾ ਇਸ ਸਮੇਂ ਹਿਮਾਚਲ ਪ੍ਰਦੇਸ਼ ’ਚ ਹੈ ਅਤੇ ਆਪਣੇ ਚਚੇਰੇ ਭਰਾ ਦੇ ਵਿਆਹ ਦੀਆਂ ਤਿਆਰੀਆਂ ’ਚ ਰੁੱਝੀ ਹੋਈ ਹੈ। ਬਾਂਦਰਾ ਪੁਲਸ ਨੇ ਹੁਣ ਦੋਹਾਂ ਭੈਣਾਂ ਨੂੰ 10 ਨਵੰਬਰ ਨੂੰ ਥਾਣੇ ’ਚ ਮੌਜੂਦ ਰਹਿਣ ਲਈ ਦੂਜਾ ਨੋਟਿਸ ਭੇਜਿਆ ਸੀ।

ਇਹ ਖ਼ਬਰ ਵੀ ਪੜ੍ਹੋ : ਹਿਮਾਚਲ ਦੀਆਂ ਖ਼ੂਬਸੂਰਤ ਵਾਦੀਆਂ 'ਚ ਬੱਚਿਆਂ ਨਾਲ ਆਨੰਦ ਮਾਣਦੀ ਰਵੀਨਾ ਟੰਡਨ, ਤਸਵੀਰਾਂ ਵਾਇਰਲ


 


sunita

Content Editor

Related News