ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦਿਹਾਂਤ, ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਪਿਆ ਦਿਲ ਦਾ ਦੌਰਾ

04/19/2021 3:48:50 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦਾ ਕਹਿਰ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਬਾਲੀਵੁੱਡ ਅਦਾਕਾਰ ਮੁਕੇਸ਼ ਖੰਨਾ 'ਤੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ। ਅਦਾਕਾਰ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦਿਹਾਂਤ ਹੋ ਗਿਆ। ਸਤੀਸ਼ ਖੰਨਾ ਦਾ ਦਿਹਾਂਤ 84 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ (ਹਾਰਟਅਟੈਕ ਨਾਲ) ਹੋਇਆ ਹੈ। 8 ਅਪ੍ਰੈਲ ਨੂੰ ਸਤੀਸ਼ ਖੰਨਾ ਦੀ ਕੋਰੋਨਾ ਰਿਪੋਰਟ ਨੇਗੈਟਿਵ ਆਈ ਸੀ ਪਰ ਕੋਰੋਨਾ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਦੌਰਾਨ ਸਤੀਸ਼ ਖੰਨਾ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।

ਭਰਾ ਦੇ ਦਿਹਾਂਤ ਦੀ ਖ਼ਬਰ ਦਿੰਦੇ ਹੋਏ ਮੁਕੇਸ਼ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਦਿਹਾਂਤ ਸ਼ਨੀਵਾਰ ਨੂੰ ਹੋਇਆ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ, 'ਸ਼ਨੀਵਾਰ ਦੀ ਦੁਪਹਿਰ ਨੂੰ ਉਹ ਬੇਹੱਦ ਕਮਜ਼ੋਰੀ ਮਹਿਸੂਸ ਕਰ ਰਹੇ ਸਨ। ਉਦੋਂ ਥੋੜ੍ਹੀ ਦੇਰ ਬਾਅਦ ਭਰਾ ਨੂੰ ਅਚਾਨਕ ਹਾਰਟ ਅਟੈਕ ਆਇਆ। ਮੁੰਬਈ 'ਚ ਬਾਂਦਰਾ ਦੇ ਪਾਲੀ ਹਿਲ ਇਲਾਕੇ 'ਚ ਰਹਿਣ ਵਾਲੇ ਮੇਰੇ ਭਰਾ ਨੂੰ ਅਟੈਕ ਆਉਣ ਦੇ ਤੁਰੰਤ ਬਾਅਦ ਹਸਪਤਾਲ ਲੈ ਜਾਇਆ ਗਿਆ ਸੀ ਪਰ ਹਸਪਤਾਲ 'ਚ ਦਾਖ਼ਲ ਹੁੰਦਿਆਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ।'
 


sunita

Content Editor

Related News