ਮਲਟੀਪਲੈਕਸ ਆਪਰੇਟਰਾਂ ਦੀ ਦਿੱਲੀ ਸਰਕਾਰ ਨੂੰ ਅਪੀਲ, ਸਿਨੇਮਾਘਰਾਂ ਨੂੰ ਚਲਾਉਣ ਦੀ ਦਿਓ ਇਜਾਜ਼ਤ

Wednesday, Dec 29, 2021 - 12:55 PM (IST)

ਮਲਟੀਪਲੈਕਸ ਆਪਰੇਟਰਾਂ ਦੀ ਦਿੱਲੀ ਸਰਕਾਰ ਨੂੰ ਅਪੀਲ, ਸਿਨੇਮਾਘਰਾਂ ਨੂੰ ਚਲਾਉਣ ਦੀ ਦਿਓ ਇਜਾਜ਼ਤ

ਮੁੰਬਈ (ਬਿਊਰੋ)– ਮਲਟੀਪਲੈਕਸ ਆਪਰੇਟਰਾਂ ਨੇ ਦਿੱਲੀ ਸਰਕਾਰ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਤੇ ਉਨ੍ਹਾਂ ਨੂੰ ਕੁਝ ਲੋਕਾਂ ਨਾਲ ਸਿਨੇਮਾਹਾਲ ਆਪਰੇਟ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ, ਜਿਵੇਂ ਹਾਲ ’ਚ ਦਾਖ਼ਲ ਕਰਨ ਲਈ ਡਬਲ ਵੈਕਸੀਨੇਸ਼ਨ ਜ਼ਰੂਰੀ ਤੇ ਬੈਠਣ ਦੀ ਸਮਰੱਥਾ ਨੂੰ 50 ਫੀਸਦੀ ਤਕ ਸੀਮਤ ਕਰਨਾ।

ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (ਐੱਮ. ਏ. ਆਈ.) ਮੁਤਾਬਕ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ. ਆਰ. ਏ. ਪੀ.) ਦੇ ਯੈਲੋ ਅਲਰਟ ਨੂੰ ਲਾਗੂ ਕਰਦਿਆਂ ਸ਼ਹਿਰ ’ਚ ਸਿਨੇਮਾਘਰਾਂ ਨੂੰ ਬੰਦ ਕਰਨ ਦੇ ਦਿੱਲੀ ਸਰਕਾਰ ਦੇ ਫ਼ੈਸਲੇ ਨਾਲ ਭਾਰੀ ਅਨਿਸ਼ਚਿਤਤਾ ਪੈਦਾ ਹੋਈ ਹੈ ਤੇ ਇਸ ਨਾਲ ਭਾਰਤੀ ਫ਼ਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਨੇ ਇਕੋ ਪੋਸਟ ’ਚ ਘੇਰੇ ਮੰਤਰੀ ਤੇ ਪੁਲਸੀਏ, ਨਾਲ ਹੀ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

ਸਿਨੇਮਾਘਰਾ ਨੂੰ ਬੰਦ ਕਰਨ ਦੀ ਬਜਾਏ ਐੱਮ. ਏ. ਆਈ. ਨੇ ਦਿੱਲੀ ਸਰਕਾਰ ਨੂੰ ਸਿਨੇਮਾਘਰਾਂ ’ਚ ਦਾਖਲੇ ਲਈ ‘ਡਬਲ ਵੈਕਸੀਨੇਸ਼ਨ ਜ਼ਰੂਰੀ’ ਸ਼ੁਰੂ ਕਰਨ ’ਤੇ ਵਿਚਾਰ ਕਰਨ ਦੀ ਮੰਗ ਕੀਤੀ ਹੈ। ਜਿਵੇਂ ਕਿ ਮਹਾਰਾਸ਼ਟਰਾ ਸਮੇਤ ਕੁਝ ਦੂਜੇ ਸੂਬਿਆਂ ’ਚ ਹੋ ਰਿਹਾ ਹੈ। ਐੱਮ. ਏ. ਆਈ. ਦੇ ਪ੍ਰਧਾਨ ਕਮਲ ਗਿਆਨਚੰਦਾਨੀ ਨੇ ਕਿਹਾ, ‘ਆਪਸ਼ਨਲ ਰੂਪ ਨਾਲ ਸਿਨੇਮਾਘਰਾਂ ’ਚ 50 ਫੀਸਦੀ ਬੈਠਣ ਦੀ ਸਮਰੱਥਾ ਨੂੰ ਮੁੜ ਤੋਂ ਲਾਗੂ ਕੀਤਾ ਜਾ ਸਕਦਾ ਹੈ।’

ਕੋਵਿਡ-19 ਮਾਮਲਿਆਂ ’ਚ ਵਾਧੇ ਵਿਚਾਲੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਮੰਗਲਵਾਰ ਨੂੰ ਸਕੂਲਾਂ, ਕਾਲਜਾਂ, ਸਿਨੇਮਾਘਰਾਂ ਤੇ ਜਿਮਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਹੈ ਤੇ ਦੁਕਾਨਾਂ ਤੇ ਜਨਤਕ ਆਵਾਜਾਈ ਦੇ ਕੰਮਕਾਜ ’ਤੇ ਕਈ ਤਰ੍ਹਾਂ ਦੇ ਨਿਯਮ ਲਗਾ ਦਿੱਤੇ ਹਨ ਕਿਉਂਕਿ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ. ਆਰ. ਏ. ਪੀ.) ਦੇ ਤਹਿਤ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News