ਮੁਕੇਸ਼ ਖੰਨਾ ਦਾ ਦਾਅਵਾ ਪਤੀ ਰਾਜ ਕੁੰਦਰਾ ਬਾਰੇ ਸਭ ਜਾਣਦੀ ਹੈ ਸ਼ਿਲਪਾ ਸ਼ੈੱਟੀ

2021-07-25T13:47:29.957

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹਾਂ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਣਾਉਣ ਦਾ ਮਾਮਲੇ ’ਚ ਲਗਾਤਾਰ ਫਸਦੇ ਜਾ ਰਹੇ ਹਨ। ਇਸ ਮਾਮਲੇ ’ਤੇ ਬਾਲੀਵੁੱਡ ਅਤੇ ਟੈਲੀਵਿਜ਼ਨ ਇੰਡਸਟਰੀ ਦੇ ਸਟਾਰਸ ਆਪਣੀ-ਆਪਣੀ ਰਾਏ ਰੱਖ ਰਹੇ ਹਨ। ਜਿਥੇ ਗਹਿਨਾ ਵਸ਼ਿਸ਼ਠ ਨੇ ਰਾਜ ਅਤੇ ਸ਼ਿਲਪਾ ਦੀ ਸਪੋਰਟ ਕੀਤਾ ਹੈ ਉਥੇ ਹੀ ਪੂਨਮ ਪਾਂਡੇ ਨੇ ਕੁੰਦਰਾ ’ਤੇ ਧੋਖਾ-ਧੜੀ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਅਦਾਕਾਰਾ ਅਤੇ ਬੱਚਿਆਂ ਤੇ ਸ਼ਕਤੀਮਾਨ ਫੇਮ ਮੁਕੇਸ਼ ਖੰਨਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਰਾਜ ਕੁੰਦਰਾ ਦੇ ਮਾਮਲੇ ’ਚ ਜਾਣਕਾਰੀ ਜ਼ਰੂਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਸ਼ਿਲਪਾ ਰਾਜ ਕੁੰਦਰਾ ਬਾਰੇ ਜਾਣਦੀ ਹੈ ਤਾਂ ਉਸ ਨੂੰ ਸੱਚ ਦੱਸਣਾ ਚਾਹੀਦਾ ਹੈ।
ਮੁਕੇਸ਼ ਖੰਨਾ ਨੇ ਕਿਹਾ ਕਿ ਜਨਤਾ ਨੂੰ ਪਤਾ ਹੁੰਦਾ ਹੈ ਜੋ ਮੀਡੀਆ ਦਿਖਾਉਂਦਾ ਹੈ। ਇਕ ਜ਼ਮਾਨੇ ’ਚ ਰੇਡੀਓ ਦੱਸਦਾ ਸੀ ਹੁਣ ਚੈਨਲ ਅਤੇ ਸਮਾਚਾਰ ਪੱਤਰ ਦੱਸਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਹ ਮਾਮਲਾ ਸਾਹਮਣੇ ਆਇਆ। ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਜ਼ਿੰਮੇਵਾਰ ਹਨ ਇਹ ਮੈਨੂੰ ਨਹੀਂ ਪਤਾ ਪਰ ਜਿਸ ਤਰ੍ਹਾਂ ਸੁਸ਼ਾਂਤ ਮਰਡਰ ਕੇਸ ’ਚ ਡਰੱਗ ਐਂਗਲ ਸਾਹਮਣੇ ਆਇਆ ਹੈ। ਇਹ ਸੁਸ਼ਾਂਤ ਦੇ ਸਮੇਂ ਤੋਂ ਨਹੀਂ ਪਹਿਲਾਂ ਤੋਂ ਸੀ। ਜਦ ਮੀਡੀਆ ਖ਼ਬਰ ਦਿਖਾਉਂਦਾ ਹੈ ਤਾਂ ਉਹ ਬ੍ਰੇਕਿੰਗ ਨਿਊਜ਼ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਘਰ ’ਚ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾਉਂਦਾ ਹੈ, ਜੋ ਨੌਜਵਾਨਾਂ ਨੂੰ ਖ਼ਰਾਬ ਕਰਦੀ ਹੈ। ਮੇਰਾ ਕੋਈ ਹੱਕ ਨਹੀਂ ਪਤੀ-ਪਤਨੀ ਦੇ ਵਿਚਕਾਰ ਬੋਲਣ ਦਾ। ਉਨ੍ਹਾਂ ਦਾ ਸਬੰਧ ਕੀ ਹੈ ਮੈਨੂੰ ਨਹੀਂ ਪਤਾ। ਮੈਂ ਕਿਹਾ ਸੀ ਕਿ ਸਾਡੀ ਇੰਡਸਟਰੀ ਹਾਲੀਵੁੱਡ ਨੂੰ ਫਾਲੋ ਕਰਦੀ ਹੈ। ਇੱਥੇ ਵਿਆਹ ਘੱਟ ਅਤੇ ਤਲਾਕ ਜ਼ਿਆਦਾ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਕੁੰਦਰਾ ਦਾ ਇਕ ਹੀ ਬਿਜ਼ਨੈੱਸ ਤਾਂ ਨਹੀਂ ਹੈ। ਉਹ ਆਈ.ਪੀ.ਐੱਲ. ਕ੍ਰਿਕਟ ਟੀਮ ਦੇ ਮਾਲਕ ਹਨ।


Aarti dhillon

Content Editor Aarti dhillon