ਰਾਣੀ ਮੁਖਰਜੀ ਦੀ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’ ਜਿੱਤ ਰਹੀ ਦਰਸ਼ਕਾਂ ਦੇ ਦਿਲ, ਜਾਣੋ ਕਮਾਈ
Monday, Mar 20, 2023 - 12:36 PM (IST)
![ਰਾਣੀ ਮੁਖਰਜੀ ਦੀ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’ ਜਿੱਤ ਰਹੀ ਦਰਸ਼ਕਾਂ ਦੇ ਦਿਲ, ਜਾਣੋ ਕਮਾਈ](https://static.jagbani.com/multimedia/12_34_407382629rani mukerji.jpg)
ਮੁੰਬਈ (ਬਿਊਰੋ)– ਬੀਤੇ ਸ਼ੁੱਕਰਵਾਰ ਨੂੰ ਇਕ ਨਹੀਂ, ਦੋ ਨਹੀਂ, ਸਗੋਂ 4 ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ’ਚ ਰਾਣੀ ਮੁਖਰਜੀ ਦੀ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’, ਕਪਿਲ ਸ਼ਰਮਾ ਦੀ ‘ਜ਼ਵਿਗਾਟੋ’, ਕੰਨੜਾ ਫ਼ਿਲਮ ਇੰਡਸਟਰੀ ਦੀ ‘ਕਬਜ਼ਾ’ ਤੇ ਵਾਰਨਰ ਬ੍ਰੋਸ ਦੀ ‘ਸ਼ਜ਼ੈਮ 2’ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ ਵੱਡੀ ਗੱਲ
ਚਾਰਾਂ ਫ਼ਿਲਮਾਂ ’ਚੋਂ ਬਾਕਸ ਆਫਿਸ ’ਤੇ ਜਿਹੜੀ ਫ਼ਿਲਮ ਭਾਰਤ ’ਚ ਕਮਾਲ ਦਿਖਾ ਰਹੀ ਹੈ, ਉਹ ਹੈ ਰਾਣੀ ਮੁਖਰਜੀ ਦੀ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’। ਇਸ ਫ਼ਿਲਮ ਨੇ ਤਿੰਨ ਦਿਨਾਂ ’ਚ ਬਾਕਸ ਆਫਿਸ ’ਤੇ 6.42 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਪਹਿਲੇ ਦਿਨ ਇਸ ਫ਼ਿਲਮ ਨੇ 1.27 ਕਰੋੜ, ਦੂਜੇ ਦਿਨ 2.26 ਕਰੋੜ ਤੇ ਤੀਜੇ ਦਿਨ 2.89 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਫ਼ਿਲਮ ਇਕ ਬੰਗਾਲੀ ਪਰਿਵਾਰ ਦੀ ਕਹਾਣੀ ਹੈ, ਜੋ ਨਾਰਵੇਅ ਸ਼ਿਫਟ ਹੋ ਜਾਂਦੇ ਹਨ। ਉਥੇ ਜਾ ਕੇ ਅਜਿਹਾ ਕੀ ਹੁੰਦਾ ਹੈ ਕਿ ਰਾਣੀ ਮੁਖਰਜੀ ਤੋਂ ਉਸ ਦੇ ਬੱਚੇ ਖੋਹ ਲਏ ਜਾਂਦੇ ਹਨ, ਇਹ ਫ਼ਿਲਮ ’ਚ ਤੁਸੀਂ ਦੇਖ ਸਕਦੇ ਹੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।