Movie Review: ''ਤੇਰੇ ਬਿਨ ਲਾਦੇਨ 2 ਡੈਡ ਜਾਂ ਅਲਾਈਵ''

Saturday, Feb 27, 2016 - 03:36 PM (IST)

Movie Review: ''ਤੇਰੇ ਬਿਨ ਲਾਦੇਨ 2 ਡੈਡ ਜਾਂ ਅਲਾਈਵ''

ਇਸ ਸ਼ੁੱਕਰਵਾਰ ਸਿਨੇਮਾਘਰਾਂ ''ਚ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਦੀ ''ਤੇਰੇ ਬਿਨ ਲਾਦੇਨ 2 ਡੈਡ ਜਾਂ ਅਲਾਈਵ'' ਰਿਲੀਜ਼ ਹੋਈ ਹੈ। ਇਹ ਫ਼ਿਲਮ ਸਾਲ 2010 ''ਚ ਆਈ ''ਤੇਰੇ ਬਿਨ ਲਾਦੇਨ'' ਦਾ ਸੀਕੁਅਲ ਹੈ। ਅਲੀ ਜਫਰ ਅਤੇ ਪਰਦੁੱਮਨ ਸਿੰਘ ਦੇ ਕਾਮੇਡੀ ਫੈਕਟਰ ਕਾਰਨ ਇਹ ਫ਼ਿਲਮ ਬੜੀ ਹੀ ਖਾਮੋਸ਼ੀ ਨਾਲ ਦਰਸ਼ਕਾਂ ਦੇ ਦਿਲ ''ਚ ਉਤਰ ਗਈ ਸੀ। ਮਨੀਸ਼ ਪਾਲ, ਸਿਕੰਦਰ ਖੇਰ ਅਤੇ ਪਰਦੁੱਮਨ ਸਿੰਘ ਇਸ ਫ਼ਿਲਮ ''ਚ ਮੁੱਖ ਕਿਰਦਾਰਾਂ ''ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਪਹਿਲੇ 10 ਮਿੰਟ ''ਤੇਰੇ ਬਿਨ ਲਾਦੇਨ'' ਨਾਲ ਸੀਕੁਅਲ ਦੇ ਤਾਰ ਜੁੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਦਿਖਾਇਆ ਜਾਂਦਾ ਹੈ ਕਿ ''ਤੇਰੇ ਬਿਨ ਲਾਦੇਨ'' ਫ਼ਿਲਮ ਨੂੰ ਕਿਵੇਂ ਬਣਾਇਆ ਗਿਆ ਸੀ।

ਇਸ ਫ਼ਿਲਮ ਦੀ ਕਹਾਣੀ ਕਾਫੀ ਕਮਜ਼ੋਰ ਹੈ। ਜਦੋਂ ਕਿ ਪਿਛਲੀ ਫ਼ਿਲਮ ਦੀ ਕਹਾਣੀ ਹੀ ਉਸ ਫ਼ਿਲਮ ਦੀ ਮਜ਼ਬੂਤ ਕੜੀ ਸੀ। ਉਹੀਂ ਇਸ ਫ਼ਿਲਮ ''ਚ ਮਨੀਸ਼ ਪਾਲ ਦਾ ਕੰਮ ਠੀਕ ਹੀ ਰਿਹਾ ਹੈ। ਫ਼ਿਲਮ ''ਚ ਸਿਕੰਦਰ ਖੇਰ, ਪਿਯੂਸ਼ ਮਿਸ਼ਰ ਅਤੇ ਪਰਦੁੱਮਨ ਸਿੰਘ ਵੀ ਠੀਕ ਹਨ ਅਤੇ ਦਰਸ਼ਕਾਂ ਦਾ ਕਾਫੀ ਜਗ੍ਹਾਂ ''ਤੇ ਮਨੋਰੰਜਨ ਕਰਦੇ ਹੋਏ ਨਜ਼ਰ ਆਏ। ''ਤੇਰੇ ਬਿਨ ਲਾਦੇਨ'' ਨੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੂੰ ਇਕ ਨਵੀਂ ਪਛਾਣ ਦਿਲਾਈ ਸੀ। ਪਰ ਇਸ ਵਾਰ ਅਭਿਸ਼ੇਕ ਨੇ ਆਪਣੇ ਫੈਂਸ ਨੂੰ ਨਿਰਾਸ਼ ਕੀਤਾ ਹੈ। ਫ਼ਿਲਮ ''ਚ ਕਾਫੀ ਕੁਝ ਦੋਹਰਾਇਆ ਗਿਆ ਹੈ। ਦਰਸ਼ਕਾਂ ਨੇ ਇਸ ਫ਼ਿਲਮ ਨੂੰ ਕੁਝ ਖਾਸ ਪਸੰਦ ਨਹੀਂ ਕੀਤਾ। ਕੁਲ ਮਿਲਾ ਕੇ ''ਤੇਰੇ ਬਿਨ ਲਾਦੇਨ 2 ਡੈਡ ਜਾਂ ਅਲਾਈਵ'' ਨੂੰ 2 ਸਟਾਰਜ਼ ਦਿੱਤੇ ਜਾਂਦੇ ਹਨ।


author

Anuradha Sharma

News Editor

Related News