ਫ਼ਿਲਮ 'ਹੰਗਾਮਾ 2' ਦਾ ਟ੍ਰੇਲਰ ਹੋਇਆ ਰਿਲੀਜ਼, ਇਸ ਵਾਰ ਵੀ ਹੋਵੇਗਾ ਪ੍ਰਸ਼ੰਸਕਾਂ ਦਾ ਖ਼ੂਬ ਮਨੋਰੰਜਨ

Thursday, Jul 01, 2021 - 02:30 PM (IST)

ਫ਼ਿਲਮ 'ਹੰਗਾਮਾ 2' ਦਾ ਟ੍ਰੇਲਰ ਹੋਇਆ ਰਿਲੀਜ਼, ਇਸ ਵਾਰ ਵੀ ਹੋਵੇਗਾ ਪ੍ਰਸ਼ੰਸਕਾਂ ਦਾ ਖ਼ੂਬ ਮਨੋਰੰਜਨ

ਮੁੰਬਈ- ਨਿਰਦੇਸ਼ਕ 'ਪ੍ਰਿਆਦਰਸ਼ਨ' ਦੀ ਕਾਮੇਡੀ ਫ਼ਿਲਮ 'ਹੰਗਾਮਾ-2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਥੇ ਫ਼ਿਲਮ ਦਾ ਹੀਰੋ ਮੀਜ਼ਾਨ ਜਾਫਰੀ ਆਪਣੇ 'ਤੇ ਲਗੇ ਇਲਜ਼ਾਮ ਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ 'ਚ ਹੈ ਇਸੇ ਮਸਲੇ 'ਤੇ ਉਸਦੀ ਮੁਲਾਕਾਤ ਰਾਧੇਸ਼ਿਆਮ ਤਿਵਾਰੀ ਦੀ ਪਤਨੀ ਬਣੀ ਸ਼ਿਲਪਾ ਸ਼ੈੱਟੀ ਨਾਲ ਹੁੰਦੀ ਹੈ। ਜੋ ਉਸਦੀ ਪ੍ਰੋਬਲਮ ਨੂੰ ਸੁਲਝਾਉਣ 'ਚ ਉਸ ਦੀ ਮਦਦ ਕਰਦੀ ਹੈ ਪਰ ਇਥੇ ਇਕ ਕੰਫਿਊਜ਼ਨ ਹੋਰ ਸ਼ੁਰੂ ਹੋ ਜਾਂਦੀ ਹੈ। ਪਰੇਸ਼ ਰਾਵਲ ਉਰਫ ਰਾਧੇਸ਼ਿਆਮ ਤਿਵਾਰੀ ਨੂੰ ਲੱਗਦਾ ਹੈ ਕਿ ਉਸ ਲੜਕੇ ਦਾ ਉਸ ਦੀ ਪਤਨੀ ਨਾਲ ਕੋਈ ਚੱਕਰ ਹੈ। ਇਸ ਕੰਫਿਊਜ਼ਨ ਦਾ ਡੋਜ਼ ਮਿਲੇਗਾ 'ਹੰਗਾਮਾ 2' 'ਚ, ਜੋ ਕਿ 23 ਜੁਲਾਈ ਨੂੰ ਡਿਜ਼ਨੀ ਪਲਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।


ਕੋਰੋਨਾ ਕਾਰਨ ਇਹ ਫ਼ਿਲਮ ਵੀ ਹੁਣ ਸਿਨੇਮਾ ਦੀ ਬਿਜਾਏ ਓ.ਟੀ.ਟੀ 'ਤੇ ਦਿਖਾਈ ਦੇਗੀ। ਮੁੰਬਈ 'ਚ ਤਾਲਾਬੰਦੀ ਤੋਂ ਬਾਅਦ ਫ਼ਿਲਮ ਦਾ ਰਹਿੰਦਾ ਸ਼ੂਟ ਪੂਰਾ ਕੀਤਾ ਸੀ। ਵੱਖ-ਵੱਖ ਸ਼ੈਡਿਊਲ ਤੋਂ ਬਾਅਦ ਫ਼ਿਲਮ ਦਾ ਕੰਮ ਖ਼ਤਮ ਕੀਤਾ ਗਿਆ ਸੀ। ਫ਼ਿਲਮ ਦਾ ਕੁਝ ਹਿੱਸਾ ਮਨਾਲੀ 'ਚ ਫਿਲਮਾਇਆ ਗਿਆ ਹੈ।
ਇਹ ਫ਼ਿਲਮ ਸਾਲ 2003 'ਚ ਆਈ 'ਹੰਗਾਮਾ' ਦਾ ਹੀ ਰੀਮੇਕ ਹੈ। ਹੁਣ ਮੇਕਰਸ ਇਕ ਵਾਰ ਫਿਰ ਤੋਂ 'ਹੰਗਾਮਾ 2' ਨਾਲ ਦਰਸ਼ਕਾਂ ਦਾ ਦਿਲ ਜਿੱਤਣ ਆ ਰਹੇ ਹਨ। ਇਸ ਵਾਰ ਸ਼ਿਲਪਾ ਸ਼ੈੱਟੀ, ਪਰੇਸ਼ ਰਾਵਲ, ਮੀਜ਼ਾਨ ਜਾਫ਼ਰੀ, ਜੌਨੀ ਲੀਵਰ, ਪ੍ਰਨੀਥਾ ਤੇ ਨਵੇਂ ਕਿਰਦਾਰ ਹੰਗਾਮਾ ਦੇ ਸੀਕਵਲ 'ਚ ਨਜ਼ਰ ਆਉਣਗੇ। ਹੁਣ ਫ਼ਿਲਮੇਕਰ ਪ੍ਰਿਯਾਦਰਸ਼ਨ ਇਕ ਵਾਰ ਫਿਰ ਤੋਂ ਦਰਸ਼ਕਾਂ ਲਈ ਇਕ ਕਾਮੇਡੀ ਕਹਾਣੀ ਲੈ ਕੇ ਆ ਗਏ ਹਨ।  


author

Aarti dhillon

Content Editor

Related News