ਵਿਆਹ ਤੋਂ ਬਾਅਦ ਸੂਟ ਪਹਿਨੀ ਨਜ਼ਰ ਆਈ ਮੌਨੀ ਰਾਏ, ਪ੍ਰਸ਼ੰਸਕਾਂ ਨੂੰ ਪਸੰਦ ਆਈ ਨਵੀਂ ਲੁੱਕ

02/02/2022 5:51:58 PM

ਮੁੰਬਈ (ਬਿਊਰੋ)– ਬਾਲੀਵੁੱਡ ਤੇ ਟੀ. ਵੀ. ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੇ ਵਿਆਹ ਕਾਰਨ ਸੁਰਖ਼ੀਆਂ ’ਚ ਹੈ। ਮੌਨੀ ਨੇ 27 ਜਨਵਰੀ ਨੂੰ ਗੋਆ ’ਚ ਮਲਿਆਲੀ ਤੇ ਬੰਗਾਲੀ ਰੀਤੀ-ਰਿਵਾਜ਼ਾਂ ਨਾਲ ਆਪਣੇ ਬੁਆਏਫਰੈਂਡ ਸੂਰਜ ਨਾਂਬੀਆਰ ਨਾਲ ਵਿਆਹ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ

ਵਿਆਹ ਤੋਂ ਬਾਅਦ ਪਹਿਲੀ ਵਾਰ ਮੌਨੀ ਰਾਏ ਨੂੰ ਇਕੱਲਿਆਂ ਬਾਂਦਰਾ ’ਚ ਦੇਖਿਆ ਗਿਆ ਹੈ।

PunjabKesari

ਪਿੰਕ ਤੇ ਬਲੈਕ ਫਲੋਰਲ ਸੂਟ ’ਚ ਮੌਨੀ ਰਾਏ ਦਾ ਇਹ ਨਵਾਂ ਅੰਦਾਜ਼ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।

PunjabKesari

ਮਾਂਗ ’ਚ ਸਿੰਦੂਰ, ਹੱਥਾਂ ’ਚ ਚੂੜ੍ਹਾਂ ਪਹਿਨੀ ਮੌਨੀ ਨਵੀਂ ਵਿਆਹੀ ਲਾੜੀ ਦੀ ਲੁੱਕ ’ਚ ਨਜ਼ਰ ਆਈ।

PunjabKesari

ਵਿਆਹ ਤੋਂ ਬਾਅਦ ਅਦਾਕਾਰਾ ਦੇ ਇਸ ਨਵੇਂ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਅਦਾਵਾਂ ਦੇ ਦੀਵਾਨੇ ਹੋ ਰਹੇ ਹਨ।

PunjabKesari

ਦੱਸ ਦੇਈਏ ਕਿ ਮੌਨੀ ਤੇ ਸੂਰਜ ਦੀ ਪਹਿਲੀ ਮੁਲਾਕਾਤ ਸਾਲ 2019 ’ਚ ਨਵੇਂ ਸਾਲ ਦੇ ਮੌਕੇ ਦੁਬਈ ’ਚ ਹੋਈ ਸੀ। ਉਥੇ ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਸਨ। ਮੌਨੀ ਤੇ ਸੂਰਜ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਲੁਕੋ ਕੇ ਰੱਖਿਆ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News