ਮੌਨੀ ਰਾਏ ਤੇ ਸੂਰਜ ਨਾਬੀਆਰ ਨੇ ਤਲਾਕ ਦੀਆਂ ਅਫਵਾਹਾਂ ''ਤੇ ਤੋੜੀ ਚੁੱਪ: ਐਲੀਮਨੀ ਤੇ ''ਤੀਜੀ ਪਾਰਟੀ'' ਬਾਰੇ ਵੱਡੇ ਖੁਲਾਸੇ

Monday, May 18, 2026 - 02:25 PM (IST)

ਮੌਨੀ ਰਾਏ ਤੇ ਸੂਰਜ ਨਾਬੀਆਰ ਨੇ ਤਲਾਕ ਦੀਆਂ ਅਫਵਾਹਾਂ ''ਤੇ ਤੋੜੀ ਚੁੱਪ: ਐਲੀਮਨੀ ਤੇ ''ਤੀਜੀ ਪਾਰਟੀ'' ਬਾਰੇ ਵੱਡੇ ਖੁਲਾਸੇ

ਐਂਟਰਟੇਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਮੌਨੀ ਰਾਏ ਤੇ ਉਨ੍ਹਾਂ ਦੇ ਪਤੀ ਸੂਰਜ ਨਾਬੀਆਰ ਦੇ ਤਲਾਕ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਦੋਵਾਂ ਨੇ ਆਪਣੇ ਵੱਖ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਅਫਵਾਹਾਂ ਦਾ ਬਾਜ਼ਾਰ ਗਰਮ ਸੀ। ਹੁਣ ਇਸ ਐਕਸ-ਕਪਲ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ।

ਐਲੀਮਨੀ ਤੇ ਤੀਜੀ ਪਾਰਟੀ 'ਤੇ ਸਫਾਈ
ਸੂਰਜ ਅਤੇ ਮੌਨੀ ਨੇ ਇੰਸਟਾਗ੍ਰਾਮ 'ਤੇ ਇੱਕ ਸਾਂਝੀ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਖ ਹੋਣ ਬਾਰੇ ਉੱਡ ਰਹੀਆਂ ਰਿਪੋਰਟਾਂ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਚਕਾਰ ਐਲੀਮਨੀ (ਗੁਜ਼ਾਰਾ ਭੱਤਾ) ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ ਅਤੇ ਨਾ ਹੀ ਕੋਈ ਲੈਣ-ਦੇਣ ਹੋਇਆ ਹੈ। ਇਸ ਤੋਂ ਇਲਾਵਾ, ਅਦਾਕਾਰਾ ਦਿਸ਼ਾ ਪਾਟਨੀ ਦਾ ਨਾਮ ਇਸ ਮਾਮਲੇ ਵਿੱਚ ਘਸੀਟੇ ਜਾਣ 'ਤੇ ਵੀ ਉਨ੍ਹਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਆਹ ਟੁੱਟਣ ਪਿੱਛੇ ਕੋਈ ਤੀਜੀ ਪਾਰਟੀ ਸ਼ਾਮਲ ਨਹੀਂ ਹੈ ਅਤੇ ਉਨ੍ਹਾਂ ਦੇ ਨਿਰਦੋਸ਼ ਦੋਸਤਾਂ ਨੂੰ ਇਸ ਮਾਮਲੇ ਵਿੱਚ ਘਸੀਟਣਾ ਸਹੀ ਨਹੀਂ ਹੈ।

ਆਪਸੀ ਸਹਿਮਤੀ ਨਾਲ ਲਿਆ ਫੈਸਲਾ
 ਸੂਰਜ ਨਾਬੀਆਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਅਤੇ ਸਤਿਕਾਰ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ, ਤਾਂ ਜੋ ਇੱਕ-ਦੂਜੇ ਦੀ ਭਲਾਈ ਬਣੀ ਰਹੇ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਬਿਨਾਂ ਪੁਸ਼ਟੀ ਕੀਤੇ ਕੋਈ ਵੀ ਖਬਰ ਨਾ ਪ੍ਰਕਾਸ਼ਿਤ ਕੀਤੀ ਜਾਵੇ ਅਤੇ ਉਨ੍ਹਾਂ ਦੀ ਨਿੱਜਤਾ (ਪ੍ਰਾਈਵੇਸੀ) ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਅਨੁਸਾਰ, ਜੋ ਵੀ ਰਿਪੋਰਟਾਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਉਹ ਸਿਰਫ ਕਾਲਪਨਿਕ ਹਨ।

4 ਸਾਲਾਂ ਦਾ ਸਾਥ ਹੋਇਆ ਖਤਮ 
ਜ਼ਿਕਰਯੋਗ ਹੈ ਕਿ ਮੌਨੀ ਰਾਏ ਅਤੇ ਸੂਰਜ ਨਾਬੀਆਰ ਨੇ 27 ਜਨਵਰੀ 2022 ਨੂੰ ਗੋਆ ਵਿੱਚ ਬੰਗਾਲੀ ਅਤੇ ਮਲਿਆਲੀ ਰੀਤੀ-ਰਿਵਾਜਾਂ ਅਨੁਸਾਰ ਇੱਕ ਸ਼ਾਨਦਾਰ ਵਿਆਹ ਕੀਤਾ ਸੀ। ਸੂਰਜ ਪੇਸ਼ੇ ਤੋਂ ਇੱਕ ਕਾਰੋਬਾਰੀ (ਬਿਜ਼ਨਸਮੈਨ) ਹਨ। ਭਾਵੇਂ ਦੋਵਾਂ ਦਾ ਤਲਾਕ ਹੋ ਚੁੱਕਾ ਹੈ, ਪਰ ਹਾਲ ਹੀ ਵਿੱਚ ਦੋਵਾਂ ਨੇ ਇੰਸਟਾਗ੍ਰਾਮ 'ਤੇ ਇੱਕ-ਦੂਜੇ ਨੂੰ ਦੁਬਾਰਾ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੇ ਪੈਚਅੱਪ ਦੀਆਂ ਉਮੀਦਾਂ ਲਗਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News