ਮੌਨੀ ਰਾਏ ਨੇ ਸਵਿਮ ਸੂਟ ’ਚ ਬਿਖ਼ੇਰੇ ਹੁਸਨ ਦੇ ਜਲਵੇ, ਸਮੁੰਦਰ ਵਿਚਕਾਰ ਅਦਾਕਾਰਾ ਨੇ ਦਿੱਤੇ ਹੌਟ ਪੋਜ਼

Friday, Sep 16, 2022 - 04:24 PM (IST)

ਮੌਨੀ ਰਾਏ ਨੇ ਸਵਿਮ ਸੂਟ ’ਚ ਬਿਖ਼ੇਰੇ ਹੁਸਨ ਦੇ ਜਲਵੇ, ਸਮੁੰਦਰ ਵਿਚਕਾਰ ਅਦਾਕਾਰਾ ਨੇ ਦਿੱਤੇ ਹੌਟ ਪੋਜ਼

ਬਾਲੀਵੁੱਡ ਡੈਸਕ- ਅਦਾਕਾਰਾ ਮੌਨੀ ਰਾਏ ਦੀ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਅਦਾਕਾਰਾ ਦੀ ਫ਼ਿਲਮ ਨੇ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ। ਇਸ ਨੂੰ ਲੈ ਕੇ ਮੌਨੀ ਕਾਫ਼ੀ ਖੁਸ਼ ਹੈ। ਇਸ ਦੌਰਾਨ ਮੌਨੀ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਮਾਲਦੀਵ ’ਚ ਛੁੱਟੀਆਂ ਮਨਾ ਰਹੀ ਹੈ। 

PunjabKesari

ਇਹ ਵੀ ਪੜ੍ਹੋ : EOW ਨੇ 6 ਘੰਟੇ ਤੱਕ ਕੀਤੀ ਨੋਰਾ ਤੋਂ ਪੁੱਛਗਿੱਛ, ਸਪੱਸ਼ਟੀਕਰਨ ’ਚ ਕਿਹਾ-‘ਮੈਂ ਸਾਜ਼ਿਸ਼ ਦਾ ਸ਼ਿਕਾਰ ਹੋਈ ਹਾਂ...’

ਹਾਲ ਹੀ ’ਚ ਉਸਨੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ’ਚ ਉਹ ਮਾਲਦੀਵ ਦੇ ਸਮੁੰਦਰ ’ਚ ਖੂਬਸੂਰਤ ਸਵਿਮ ਸੂਟ ਪਾ ਕੇ ਬੋਲਡ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਸਕਦੀ ਹੈ। ਇਸ ਦੌਰਾਨ ਅਦਾਕਾਰਾ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਸਮੁੰਦਰ ’ਚ ਬਲੈਕ ਕਲਰ ਦੇ ਸਵਿਮ ਸੂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਦੇ ਨਾਲ ਮੌਨੀ ਚਿਹਰੇ ’ਤੇ ਕਾਲਾ ’ਚ ਚਸ਼ਮਾ ਲਗਾਇਆ ਹੈ। ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ‘ਥੈਂਕ ਗੌਡ’ ਫ਼ਿਲਮ ਦਾ ‘ਮਾਣੀਕੇ’ ਗੀਤ ਹੋਇਆ ਰਿਲੀਜ਼, ਨੋਰਾ ਦੇ ਡਾਂਸ ਨੇ ਸੋਸ਼ਲ ਮੀਡੀਆ ’ਤੇ ਮਚਾਈ ਧੂਮ

ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ  ਹਨ। ਜਿਸ ’ਚ ਅਦਾਕਾਰਾ ਸਮੁੰਦਰ ਵਿਚਕਾਰ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਇਨ੍ਹਾਂ ਤਸਵੀਰਾਂ ’ਚ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਮੌਨੀ ਰਾਏ ਆਰਾਮ ਕਰਦੀ ਨਜ਼ਰ ਆ ਰਹੀ ਹੈ। ਪਹਿਲੀ ਤਸਵੀਰ ’ਚ ਉਹ ਸਮੁੰਦਰ ’ਚ ਉਲਟਾ ਤੈਰ ਰਹੀ ਹੈ। ਦੂਸਰੀ ਤਸਵੀਰ ਕਲੋਜ਼ਅੱਪ ਹੈ। ਤੀਸਰੀ ਤਸਵੀਰ ’ਚ ਉਹ ਸਮੁੰਦਰ ’ਚ ਲੱਗੇ ਝੂਲੇ ’ਤੇ ਪੋਜ਼ ਦੇ ਰਹੀ ਹੈ।

PunjabKesari

ਇਹ ਵੀ ਪੜ੍ਹੋ : ਨਿਰਮਾਤਾ ਸੁਨੀਲ ਨੇ ਸੰਨੀ ਦਿਓਲ ’ਤੇ ਲਗਾਇਆ ਧੋਖਾਧੜੀ ਦਾ ਦੋਸ਼, ਕਿਹਾ- ਮੋਟੀ ਫ਼ੀਸ ਲੈ ਕੇ ਵੀ ਨਹੀਂ ਬਣਾਈ ਫ਼ਿਲਮ

ਇਸ ਤਰ੍ਹਾਂ ਮੌਨੀ ਹਰ ਤਸਵੀਰ ’ਚ ਆਪਣੇ ਵੱਖਰੇ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ  ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।


author

Shivani Bassan

Content Editor

Related News