40 ਸਾਲ ਦੀ ਉਮਰ ''ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ ਦੀ ਗੱਲ

Wednesday, Nov 18, 2026 - 11:29 AM (IST)

40 ਸਾਲ ਦੀ ਉਮਰ ''ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ ਦੀ ਗੱਲ

ਐਂਟਰਟੇਨਮੈਂਟ ਡੈਸਕ - ਭਾਰਤੀ ਕ੍ਰਿਕਟ ਟੀਮ ਦੇ 40 ਸਾਲਾ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੇ ਦੂਜੇ ਵਿਆਹ ਮਗਰੋਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਸ਼ਿਖਰ ਨੇ ਇਸੇ ਸਾਲ 36 ਸਾਲਾ ਸੋਫੀ ਸ਼ਾਈਨ ਨਾਲ ਵਿਆਹ ਕਰਾਇਆ ਸੀ ਅਤੇ ਹੁਣ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਫੈਮਿਲੀ ਪਲਾਨਿੰਗ ਨੂੰ ਲੈ ਕੇ ਵੱਡਾ ਸੰਕੇਤ ਦਿੱਤਾ ਹੈ। 

ਇਹ ਵੀ ਪੜ੍ਹੋ: ਪਹਿਲਾਂ ਹੱਥ 'ਚ ਫੜਾਏ ਪੈਸੇ, ਫ਼ਿਰ ਵੀਡੀਓ ਬਣਾ ਕੇ ਲੈ ਲਏ ਵਾਪਸ; ਬਾਲੀਵੁੱਡ ਅਦਾਕਾਰ ਸ਼ਰਦ ਕਪੂਰ ਨੇ ਕੀਤਾ ਵੱਡਾ ਖੁਲਾਸਾ

PunjabKesari

ਦਰਅਸਲ ਗਲਬਾਤ ਦੌਰਾਨ, ਜਦੋਂ ਉਨ੍ਹਾਂ ਤੋਂ ਕ੍ਰਿਕਟ ਤੋਂ ਸੰਨਿਆਸ ਲੈਣ ਅਤੇ ਗੋਲਫ ਖੇਡਣ ਤੋਂ ਬਾਅਦ ਹੁਣ ਜ਼ਿੰਦਗੀ ਵਿੱਚ ਉਨ੍ਹਾਂ ਦੇ ਅੱਗੇ ਕੀ ਪਲਾਨ ਹਨ, ਬਾਰੇ ਪੁੱਛਿਆ ਗਿਆ ਤਾਂ ਸ਼ਿਖਰ ਨੇ ਬੇਹੱਦ ਮਸਤੀ ਭਰੇ ਅੰਦਾਜ਼ ਵਿੱਚ ਹੱਸਦਿਆਂ ਜਵਾਬ ਦਿੱਤਾ ਕਿ "ਹੁਣ ਬੱਚੇ ਕਰਨਗੇ।" ਸ਼ਿਖਰ ਦੇ ਇਸ ਅਚਾਨਕ ਅਤੇ ਮਜ਼ਾਕੀਆ ਜਵਾਬ ਨੂੰ ਸੁਣ ਕੇ ਉੱਥੇ ਮੌਜੂਦ ਹਰ ਕੋਈ ਮੁਸਕਰਾ ਉੱਠਿਆ ਅਤੇ ਸੋਫੀ ਸ਼ਾਈਨ ਵੀ ਸ਼ਰਮਾ ਗਈ। ਇਸ ਪਿਆਰੇ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ ਬਣੀ ਮਾਂ

PunjabKesari

ਦੱਸ ਦੇਈਏ ਕਿ ਸ਼ਿਖਰ ਦਾ ਪਹਿਲਾ ਵਿਆਹ 2012 ਵਿੱਚ ਆਇਸ਼ਾ ਮੁਖਰਜੀ ਨਾਲ ਹੋਇਆ ਸੀ ਅਤੇ 2014 ਵਿੱਚ ਉਨ੍ਹਾਂ ਦੇ ਘਰ ਪੁੱਤਰ ਜ਼ੋਰਾਵਰ ਦਾ ਜਨਮ ਹੋਇਆ। ਇਹ ਜੋੜਾ 2021 ਵਿੱਚ ਵੱਖ ਹੋ ਗਿਆ ਅਤੇ 2023 ਵਿੱਚ ਅਦਾਲਤ ਨੇ ਉਨ੍ਹਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸੇ ਇੰਟਰਵਿਊ ਦੌਰਾਨ ਸ਼ਿਖਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਉਨ੍ਹਾਂ ਦੀ ਆਪਣੇ ਪੁੱਤਰ ਜ਼ੋਰਾਵਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।

PunjabKesari

ਇਹ ਵੀ ਪੜ੍ਹੋ: ਨਾ ਬਿਮਾਰੀ, ਨਾ ਸਟਾਇਲਿੰਗ ਦਾ ਸ਼ੌਕ ! ਜਾਣੋ ਆਖ਼ਿਰ 30 ਸਾਲਾਂ ਤੋਂ ਦਿੱਗਜ ਸਿੰਗਰ ਨੇ ਕਿਉਂ ਨਹੀਂ ਰੱਖੇ 'ਵਾਲ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News