ਅਨੰਤ- ਰਾਧਿਕਾ ਦੇ ਸੰਗੀਤ 'ਚ ਮਾਮ ਟੂ ਬੀ  ਦੀਪਿਕਾ ਪਾਦੂਕੋਣ ਨੇ ਲੁੱਟੀ ਮਹਿਫ਼ਲ, ਸਾੜੀ 'ਚ ਬੇਬੀ ਬੰਪ ਕੀਤਾ ਫਲਾਂਟ

Saturday, Jul 06, 2024 - 09:23 AM (IST)

ਅਨੰਤ- ਰਾਧਿਕਾ ਦੇ ਸੰਗੀਤ 'ਚ ਮਾਮ ਟੂ ਬੀ  ਦੀਪਿਕਾ ਪਾਦੂਕੋਣ ਨੇ ਲੁੱਟੀ ਮਹਿਫ਼ਲ, ਸਾੜੀ 'ਚ ਬੇਬੀ ਬੰਪ ਕੀਤਾ ਫਲਾਂਟ

ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ 'ਚ, ਅਦਾਕਾਰਾ ਨੇ ਇੱਕ ਸ਼ਾਨਦਾਰ ਜਾਮਨੀ ਰੰਗ ਦੀ ਸਾੜ੍ਹੀ 'ਚ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ।

PunjabKesari

ਦੀਪਿਕਾ ਨੇ ਮੁੰਬਈ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਸੰਗੀਤ ਸਮਾਰੋਹ 'ਚ ਸ਼ਾਮਲ ਹੋਣ ਲਈ ਇਸ ਰਵਾਇਤੀ ਲੁੱਕ ਨੂੰ ਚੁਣਿਆ। ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ 'ਚ ਸਭ ਦੀਆਂ ਨਜ਼ਰਾਂ ਦੀਪਿਕਾ ਪਾਦੂਕੋਣ 'ਤੇ ਸੀ ਜੋ ਜਾਮਨੀ ਰੰਗ ਦੀ ਸਾੜ੍ਹੀ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰ ਰਹੀ ਸੀ।

PunjabKesari

ਤਸਵੀਰਾਂ ਸਾਂਝੀਆਂ ਕਰਦੇ ਹੋਏ, ਮਾਂ ਬਣਨ ਵਾਲੀ ਦੀਪਿਕਾ ਪਾਦੂਕੋਣ ਨੇ ਲਿਖਿਆ, 'ਬਸ... ਕਿਉਂਕਿ ਇਹ ਸ਼ੁੱਕਰਵਾਰ ਦੀ ਰਾਤ ਹੈ ਅਤੇ ਮੈਂ ਬੱਚੇ ਨਾਲ ਪਾਰਟੀ ਕਰਨਾ ਚਾਹੁੰਦੀ ਹਾਂ!' ਉਨ੍ਹਾਂ ਨੇ ਕੈਪਸ਼ਨ 'ਚ ਰਣਵੀਰ ਨੂੰ ਟੈਗ ਵੀ ਕੀਤਾ ਹੈ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਸਟਾਰ ਨੇ ਵੀ ਤਸਵੀਰਾਂ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ, 'ਹੈਯੀ! ਮੇਰੇ ਜਨਮਦਿਨ ਲਈ ਸਭ ਤੋਂ ਸੁੰਦਰ ਤੋਹਫ਼ਾ! ਮੈਂ ਤੁਹਾਨੂੰ ਪਿਆਰ ਕਰਦਾ ਹਾਂ.' ਅਨੰਤ-ਰਾਧਿਕਾ ਦੇ ਸੰਗੀਤ ਤੋਂ ਦੀਪਿਕਾ ਪਾਦੂਕੋਣ ਦੀਆਂ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆਈਆਂ ਹਨ।

PunjabKesari

ਉਹ ਇਸ ਸਮੇਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਗਈਆਂ ਹਨ।


author

Priyanka

Content Editor

Related News