ਸਭ ਤੋਂ ਜ਼ਿਆਦਾ ਸਰਚ ਹੋਣ ਵਾਲਿਆਂ ’ਚ ਸੁਸ਼ਾਂਤ ਪਹਿਲੇ ਤਾਂ ਗਰਲਫਰੈਂਡ ਰੀਆ ਤੀਜੇ ਨੰਬਰ ’ਤੇ

12/02/2020 7:46:22 PM

ਜਲੰਧਰ (ਬਿਊਰੋ)– ਦਸੰਬਰ ਦੀ ਸ਼ੁਰੂਆਤ ਨਾਲ ਹੁਣ 2020 ਦੇ ਅਖੀਰ ਦੀ ਵੀ ਸ਼ੁਰੂਆਤ ਹੋ ਗਈ ਹੈ। ਇਹ ਸਾਲ ਦਾ ਆਖਰੀ ਮਹੀਨਾ ਹੈ ਤੇ ਸਮਾਂ ਹੈ ਪੂਰੇ ਸਾਲ ਹੋਈਆਂ ਘਟਨਾਵਾਂ ਨੂੰ ਜਾਣਨ ਤੇ ਪਿੱਛੇ ਮੁੜ ਕੇ ਦੇਖਣ ਦਾ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਅਜਿਹੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਨੇ ਬਹੁਤ ਕੁਝ ਬਦਲਿਆ।

ਫ਼ਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਕਈ ਝਟਕਿਆਂ ਨਾਲ ਇਕ ਸਭ ਤੋਂ ਵੱਡਾ ਝਟਕਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਲੱਗਾ। 14 ਜੂਨ ਨੂੰ ਸੁਸ਼ਾਂਤ ਆਪਣੇ ਘਰ ’ਚ ਮ੍ਰਿਤਕ ਪਾਏ ਗਏ ਸਨ। ਇਸ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਤੋਂ ਸਾਰੇ ਵਾਕਿਫ ਹਨ। ਇਹੀ ਕਾਰਨ ਹੈ ਕਿ ਸੁਸ਼ਾਂਤ ਸਿੰਘ ਇਸ ਸਾਲ ‘ਯਾਹੂ ਇੰਡੀਆ’ ’ਤੇ ਸਰਚ ਕੀਤੇ ਜਾਣ ’ਚ ਸਭ ਤੋਂ ਅੱਗੇ ਹਨ। ਉਹ 2020 ਦੇ ਮੋਸਟ ਸਰਚ ਪਰਸਨ ਹਨ।

ਇਸ ਲਿਸਟ ’ਚ ਸੁਸ਼ਾਂਤ ਦੀ ਗਰਲਫਰੈਂਡ ਰੀਆ ਚੱਕਰਵਰਤੀ ਦਾ ਨਾਂ ਵੀ ਸ਼ਾਮਲ ਹੈ। ਸੁਸ਼ਾਂਤ ਦੀ ਮੌਤ ਦੇ ਮਾਮਲੇ ਤੋਂ ਬਾਅਦ ਕੇਸ ਦੀਆਂ ਕਈ ਪਰਤਾਂ ਖੁੱਲ੍ਹੀਆਂ ਤੇ ਡਰੱਗਸ ਕੇਸ ਨੂੰ ਲੈ ਕੇ ਰੀਆ ਚੱਕਰਵਰਤੀ ਵੀ ਕਾਫੀ ਸੁਰਖੀਆਂ ’ਚ ਰਹੀ। ਇਸ ਲਿਸਟ ’ਚ ਸਰਚ ਦੇ ਮਾਮਲੇ ’ਚ ਰੀਆ ਤੀਜੇ ਨੰਬਰ ’ਤੇ ਰਹੀ।

ਇਸ ਲਿਸਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਅਮਿਤਾਭ ਬੱਚਨ ਤੇ ਕੰਗਨਾ ਰਣੌਤ ਵਰਗੀਆਂ ਸ਼ਖਸੀਅਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਲੋਕਾਂ ਨੇ ਇੰਟਰਨੈੱਟ ’ਤੇ ਖੂਬ ਸਰਚ ਕੀਤਾ ਹੈ।

ਯਾਹੂ ਵਲੋਂ ਸਾਂਝੀ ਕੀਤੀ ਗਈ ਲਿਸਟ ’ਚ ਮੇਲ ਸਰਚ ’ਚ ਸੁਸ਼ਾਂਤ ਤੋਂ ਬਾਅਦ ਅਮਿਤਾਭ ਬੱਚਨ ਨੂੰ ਜ਼ਿਆਦਾ ਸਰਚ ਕੀਤਾ ਗਿਆ। ਫਿਰ ਅਕਸ਼ੇ ਕੁਮਾਰ ਤੇ ਸਲਮਾਨ ਖਾਨ ਦਾ ਨੰਬਰ ਆਉਂਦਾ ਹੈ। ਇਰਫਾਨ ਖਾਨ ਇਸ ਲਿਸਟ ’ਚ 5ਵੇਂ ਨੰਬਰ ’ਤੇ ਹਨ। ਰਿਸ਼ੀ ਕਪੂਰ, ਐੱਸ. ਪੀ. ਬਾਲਾਸੁਬ੍ਰਮਣਯਮ, ਸੋਨੂੰ ਸੂਦ, ਅਨੁਰਾਗ ਕਸ਼ਯਪ ਤੇ ਅਲੂ ਅਰਜੁਨ ਵੀ ਇਸ ਲਿਸਟ ’ਚ ਸ਼ੁਮਾਰ ਹਨ।

ਫੀਮੇਲ ਸੈਲੇਬ੍ਰਿਟੀਜ਼ ਸਰਚ ’ਚ ਰੀਆ ਸਭ ਤੋਂ ਉੱਪਰ ਹੈ, ਇਸ ਤੋਂ ਬਾਅਦ ਕੰਗਨਾ ਰਣੌਤ ਤੇ ਦੀਪਿਕਾ ਪਾਦੁਕੋਣ ਦੂਜੇ ਤੇ ਤੀਜੇ ਸਥਾਨ ’ਤੇ ਹਨ। ਫਿਰ ਸੰਨੀ ਲਿਓਨੀ ਚੌਥੇ ਨੰਬਰ ’ਤੇ ਹੈ। ਪ੍ਰਿਅੰਕਾ ਚੋਪੜਾ, ਕੈਟਰੀਨਾ ਕੈਫ, ਨੇਹਾ ਕੱਕੜ, ਕਨਿਕਾ ਕਪੂਰ, ਕਰੀਨਾ ਕਪੂਰ ਖਾਨ ਤੇ ਸਾਰਾ ਅਲੀ ਖਾਨ ਵੀ ਇਸ ਲਿਸਟ ’ਚ ਸ਼ੁਮਾਰ ਹਨ।

ਨੋਟ– ਸੁਸ਼ਾਂਤ ਸਿੰਘ ਰਾਜਪੂਤ ਤੇ ਰੀਆ ਚੱਕਰਵਰਤੀ ਦੀ ਇਸ ਖ਼ਬਰ ਬਾਰੇ ਤੁਸੀਂ ਕੀ ਸੋਚਦੇ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News