ਦੋ ਬੱਚੇ ਹੋਣ ਦੇ ਬਾਵਜੂਦ ਵੀ ਪਰਿਵਾਰ ਨੂੰ ਹੋਰ ਵਧਾਉਣ ਦੀ ਇੱਛੁਕ ਆਇਡਾ ਫੀਲਡ
Sunday, Mar 27, 2016 - 09:15 AM (IST)

ਲਾਸ ਏਂਜਲਸ : ਅਮਰੀਕੀ ਟੈਲੀਵੀਜ਼ਨ ਅਦਾਕਾਰਾ ਆਇਡਾ ਫੀਲਡ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੀ ਹੈ। ਆਇਡਾ ਦੇ ਪਤੀ ਗਾਇਕ-ਗੀਤਕਾਰ ਰਾਬੀ ਵਿਲੀਅਮਸ ਹਨ। ਵੈੱਬਸਾਈਟ ਫੀਮੇਲਫਸਟ ਡਾਟ ਟੂ ਡਾਟ ਯੂਕੇ ਦੀ ਰਿਪੋਰਟ ਮੁਤਾਬਕ ਆਇਡਾ ਅਤੇ ਰੌਬੀ ਨੂੰ ਟੇਡੀ (3) ਅਤੇ ਚਾਲਟਨ (17 ਮਹੀਨੇ) ਨਾਂ ਦੇ ਦੋ ਬੱਚੇ ਹਨ। ਗ੍ਰੈਜੀਆ ਰਸਾਲੇ ਨੇ ਆਇਡਾ ਦੇ ਹਵਾਲੇ ਤੋਂ ਕਿਹਾ ਕਿ ਉਹ ਦੋਵੇਂ ਹੋਰ ਬੱਚਿਆਂ ਨੂੰ ਦੁਨੀਆ ਵਿਚ ਲਿਆਉਣਾ ਚਾਹੁੰਦੇ ਹਾਂ।