ਮੋਨਾਲੀਸਾ ਤੋਂ ਬਾਅਦ ਹੁਣ ਉਸ ਦੀ ਭੈਣ ਦੀਆਂ ਤਸਵੀਰਾਂ ਵਾਇਰਲ
Thursday, Feb 20, 2025 - 11:14 AM (IST)

ਪ੍ਰਯਾਗਰਾਜ- ਪ੍ਰਯਾਗਰਾਜ ਦੇ ਮਹਾਕੁੰਭ ਮੇਲੇ 'ਚ ਹਾਰ ਅਤੇ ਰੁਦਰਾਕਸ਼ ਵੇਚਣ ਆਈ ਮੋਨਾਲੀਸਾ ਦੀ ਕਿਸਮਤ ਚਮਕ ਗਈ ਹੈ। ਉਸ ਦੀ ਖੂਬਸੂਰਤੀ ਨੂੰ ਦੇਖ ਕੇ ਲੋਕ ਉਸ ਦੇ ਦੀਵਾਨੇ ਹੋ ਗਏ ਹਨ ਅਤੇ ਹੁਣ ਉਸ ਨੂੰ ਇੱਕ ਫਿਲਮ ਦੀ ਪੇਸ਼ਕਸ਼ ਵੀ ਹੋ ਗਈ ਹੈ।ਮੋਨਾਲੀਸਾ ਦੀਆਂ ਅੱਖਾਂ ਦੀ ਸੁੰਦਰਤਾ ਦੇਖ ਕੇ ਲੋਕ ਉਸ ਦੇ ਇੰਨੇ ਦੀਵਾਨੇ ਹੋ ਗਏ ਕਿ ਉਸ ਦੀ ਹਾਰ ਵੇਚਣਾ ਵੀ ਮੁਸ਼ਕਲ ਹੋ ਗਿਆ ਸੀ। ਉਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ, ਮੋਨਾਲੀਸਾ ਦੇ ਪਿਤਾ ਨੇ ਉਸ ਨੂੰ ਇੰਦੌਰ ਵਾਪਸ ਭੇਜ ਦਿੱਤਾ ਤਾਂ ਜੋ ਉਸ ਨੂੰ ਕੋਈ ਸਮੱਸਿਆ ਨਾ ਆਵੇ ਪਰ ਜਦੋਂ ਤੱਕ ਉਹ ਇੰਦੌਰ ਪਹੁੰਚੀ, ਉਹ ਮਸ਼ਹੂਰ ਹੋ ਗਈ ਸੀ ਅਤੇ ਉਸ ਦੀ ਕਿਸਮਤ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੋ ਗਿਆ।
Monalisa ਲੈ ਰਹੀ ਅਦਾਕਾਰੀ ਦੀ ਸਿਖਲਾਈ
ਮੋਨਾਲੀਸਾ ਨੂੰ ਹਾਲ ਹੀ 'ਚ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਇੱਕ ਫਿਲਮ ਦੀ ਪੇਸ਼ਕਸ਼ ਕੀਤੀ ਹੈ ਅਤੇ ਇਸ ਫਿਲਮ ਦਾ ਨਾਮ ‘ਡਾਇਰੀ ਆਫ਼ ਮਨੀਪੁਰ’ ਹੈ। ਮੋਨਾਲੀਸਾ ਇਸ ਫਿਲਮ 'ਚ ਮੁੱਖ ਅਦਾਕਾਰਾ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ, ਜਿਸ ਲਈ ਉਹ ਅਦਾਕਾਰੀ ਦੀ ਸਿਖਲਾਈ ਲੈ ਰਹੀ ਹੈ। ਮੋਨਾਲੀਸਾ ਤੋਂ ਬਾਅਦ, ਉਸ ਦੀ ਭੈਣ ਇਸ਼ਿਕਾ ਭੋਂਸਲੇ ਵੀ ਵਾਇਰਲ ਹੋ ਰਹੀ ਹੈ ਅਤੇ ਲੋਕ ਉਸ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਹਨ। ਮੋਨਾਲੀਸਾ ਦੀ ਭੈਣ ਦੀਆਂ ਅੱਖਾਂ ਵੀ ਉਸ ਵਾਂਗ ਹੀ ਸੋਹਣੀਆਂ ਹਨ ਅਤੇ ਲੋਕ ਇਹ ਦੇਖ ਕੇ ਹੈਰਾਨ ਹਨ ਕਿ ਦੋਵੇਂ ਭੈਣਾਂ ਕਿੰਨੀਆਂ ਸੋਹਣੀਆਂ ਹਨ। ਦੋਵਾਂ ਦੀਆਂ ਅਲੱਗ ਅਲੱਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਫ਼ਿਲਮਾਂ 'ਚ ਜਾਂਦੇ ਹੀ ਮਾਲਾਮਾਲ ਹੋਈ ਵਾਇਰਲ ਗਰਲ ਮੋਨਾਲੀਸਾ! ਮਾਂ ਨੂੰ ਦਿੱਤਾ ਇਹ ਗਿਫ਼ਟ
ਕੇਰਲ ਗਈ ਸੀ ਮੋਨਾਲੀਸਾ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਮੋਨਾਲੀਸਾ ਕੇਰਲ ਗਈ ਸੀ ਅਤੇ ਉੱਥੇ ਇੱਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਇਸ ਸਮਾਗਮ ਦੌਰਾਨ ਉਨ੍ਹਾਂ ਦੀਆਂ ਕਈ ਫੋਟੋਆਂ ਅਤੇ ਵੀਡੀਓ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਸਮਾਗਮ 'ਚ ਉਹ ਗੁਲਾਬੀ ਰੰਗ ਦੇ ਲਹਿੰਗੇ 'ਚ ਨਜ਼ਰ ਆਈ ਅਤੇ ਉਹ ਬਹੁਤ ਸੁੰਦਰ ਲੱਗ ਰਹੀ ਸੀ। ਇਸ ਸਮਾਗਮ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8