ਮਾਲਦੀਵ ’ਚ ਦਿਖਿਆ ਮੋਨਾਲੀਸਾ ਦਾ ਦਿਲਕਸ਼ ਅੰਦਾਜ਼, ਦੇਖੋ ਤਸਵੀਰਾਂ ਤੇ ਵੀਡੀਓ

2021-08-24T16:22:40.737

ਮੁੰਬਈ (ਬਿਊਰੋ)– ਭੋਜਪੁਰੀ ਫ਼ਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਖ਼ੂਬਸੂਰਤ ਮੋਨਾਲੀਸਾ ਇਨ੍ਹੀਂ ਦਿਨੀਂ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਮੋਨਾਲੀਸਾ ਨੇ ਮਾਲਦੀਵ ਵਿਖੇ ਇਕ ਡਾਂਸ ਵੀਡੀਓ ਬਣਾਈ ਸੀ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਮੋਨਾਲੀਸਾ ਵੱਖਰੇ ਅੰਦਾਜ਼ ’ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਦੇਖ ਕੇ ਸਾਫ ਸਮਝ ਆ ਰਿਹਾ ਹੈ ਕਿ ਉਹ ਮਾਲਦੀਵ ’ਚ ਛੁੱਟੀਆਂ ਮਨਾਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ।

PunjabKesari

ਮੋਨਾਲੀਸਾ ਦੀ ਡਾਂਸ ਵੀਡੀਓ ਨੂੰ ਪ੍ਰਸ਼ੰਸਕ ਰੱਜ ਕੇ ਲਾਈਕ ਕਰ ਰਹੇ ਹਨ। ਮੋਨਾਲੀਸਾ ਨੇ ਇਸ ਨੂੰ ਸਾਂਝਾ ਕਰਦਿਆਂ ਕੈਪਸ਼ਨ ਦਿੱਤੀ, ‘ਕੀ ਤੁਸੀਂ ਮੇਰੇ ’ਤੇ ਰੇਡੀਅਮ ਦੇਖ ਸਕਦੇ ਹੋ? ਕਾਫੀ ਦਿਨਾਂ ਬਾਅਦ ਪਾਰਟੀ ਕਰ ਰਹੀ ਹਾਂ।’ ਵੀਡੀਓ ’ਚ ਮੋਨਾਲੀਸਾ ਚਿਹਰੇ ’ਤੇ ਰੇਡੀਅਮ ਦੀਆਂ ਕਈ ਸਾਰੀਆਂ ਬਿੰਦੀਆਂ ਲਗਾਈ ਦਿਖਾਈ ਦੇ ਰਹੀ ਹੈ।

PunjabKesari

ਇਹ ਰੇਡੀਅਮ ਘੱਟ ਰੌਸ਼ਨੀ ’ਚ ਵੀ ਚਮਕ ਰਿਹਾ ਹੈ। ਡੀ. ਜੇ. ’ਤੇ ਆਪਣੀ ਮਸਤੀ ਤੇ ਡਾਂਸ ਕਰਦੀ ਮੋਨਾਲੀਸਾ ਬੇਹੱਦ ਗਲੈਮਰੈੱਸ ਨਜ਼ਰ ਆ ਰਹੀ ਹੈ।

PunjabKesari

ਮੋਨਾਲੀਸਾ ਨਾਲ ਉਸ ਦੇ ਪਤੀ ਵਿਕ੍ਰਾਂਤ ਸਿੰਘ ਰਾਜਪੂਤ ਵੀ ਛੁੱਟੀਆਂ ’ਤੇ ਆਏ ਹਨ। ਇਸ ਦੀਆਂ ਤਸਵੀਰਾਂ ਨੂੰ ਮੋਨਾਲੀਸਾ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕਰ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਮਾਲਦੀਵ ਤੋਂ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਸ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲਿਆ ਸੀ।

PunjabKesari

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮਾਦਲੀਵ ਬਾਲੀਵੁੱਡ ਤੇ ਟੀ. ਵੀ. ਸਿਤਾਰਿਆਂ ਦੀ ਮਨਪਸੰਦ ਜਗ੍ਹਾ ਬਣੀ ਹੋਈ ਹੈ। ਹਾਲ ਹੀ ’ਚ ਕਰੀਨਾ-ਸੈਫ ਵੀ ਛੁੱਟੀਆਂ ਮਨਾਉਣ ਮਾਲਦੀਵ ਗਏ ਸਨ। ਇਸ ਤੋਂ ਇਲਾਵਾ ਤਨੀਸ਼ਾ ਮੁਖਰਜੀ, ਐਲੀ ਅਵਰਾਮ, ਸਨਾ ਖ਼ਾਨ, ਹੰਸਿਕਾ ਮੋਨਟਵਾਨੀ, ਮੌਨੀ ਰਾਏ ਸਮੇਤ ਕਈ ਸਿਤਾਰੇ ਵੀ ਇਥੇ ਛੁੱਟੀਆਂ ਮਨਾਉਣ ਪਹੁੰਚੇ ਸਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh