ਮੋਨਾ ਸਿੰਘ ਨੂੰ ਸਪੋਰਟਿੰਗ ਰੋਲ ’ਚ ਐਕਟਿੰਗ ਐਕਸੀਲੈਂਸ ਦਾ ਐਵਾਰਡ

Tuesday, Jul 30, 2024 - 09:50 AM (IST)

ਮੋਨਾ ਸਿੰਘ ਨੂੰ ਸਪੋਰਟਿੰਗ ਰੋਲ ’ਚ ਐਕਟਿੰਗ ਐਕਸੀਲੈਂਸ ਦਾ ਐਵਾਰਡ

ਮੁੰਬਈ- ਮੋਨਾ ਸਿੰਘ ਨੇ ‘ਮੇਡ ਇਨ ਹੈਵਨ’ ਸੀਜ਼ਨ 2 'ਚ ਬੁਲਬੁਲ ਜੌਹਰੀ ਦੇ ਕਿਰਦਾਰ ’ਚ ਆਪਣੇ ਸਰਵੋਤਮ ਪ੍ਰਦਰਸ਼ਨ ਲਈ ਟਾਈਮਜ਼ ਆਫ ਇੰਡੀਆ ਫਿਲਮ ਐਵਾਰਡਸ ਓ.ਟੀ.ਟੀ. ਐਡੀਸ਼ਨ 2023 'ਚ ਸਹਾਇਕ ਭੂਮਿਕਾ (ਮਹਿਲਾ) 'ਚ ਐਕਟਿੰਗ ਐਕਸੀਲੈਂਸ ਲਈ ਐਵਾਰਡ ਜਿੱਤਿਆ। ਉਸ ਦੀ ਅਸਾਧਾਰਨ ਕਾਰਗੁਜ਼ਾਰੀ ਨੇ ਉਸ ਨੂੰ ਬਹੁਤ ਪ੍ਰਸ਼ੰਸਾ ਤੇ ਮਾਨਤਾ ਦਿੱਤੀ ਹੈ, ਜੋ ਕਿ ਮੋਨਾ ਸਿੰਘ ਨੇ ‘ਬੁਲਬੁਲ ਜੋਹਰੀ’ ਦੀ ਭੂਮਿਕਾ ਨਿਭਾਈ ਹੈ, ਜੋ ਫਾਈਨਾਂਸ 'ਚ ਕੰਮ ਕਰਦੀ ਹੈ ਅਤੇ ਮੈਰਿਜ ਪਲਾਨਿੰਗ ਦੀ ਨਵੀਂ ਆਡੀਟਰ ਬਣ ਕੇ ਸਾਹਮਣੇ ਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਅੱਖਾਂ ਦੀ ਸਰਜਰੀ ਲਈ ਅਮਰੀਕਾ ਰਵਾਨਾ ਹੋਏ Shah Rukh Khan, ਫੈਨਜ਼ ਖ਼ਬਰ ਸੁਣ ਹੋਏ ਪਰੇਸ਼ਾਨ

"ਮੁੰਜਿਆ" ਅਤੇ "ਕਾਲਾ ਪਾਣੀ" 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨਾਂ ਨੂੰ ਵੀ ਆਲੋਚਕਾਂ ਅਤੇ ਦਰਸ਼ਕਾਂ ਦੁਆਰਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਜੋ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨੂੰ ਸੰਭਾਲਣ 'ਚ ਉਸ ਦੇ ਪ੍ਰਭਾਵਸ਼ਾਲੀ ਹੁਨਰ ਦਾ ਪ੍ਰਦਰਸ਼ਨ ਕਰਦਾ ਹੈ। ਮੋਨਾ ਸਿੰਘ ਕੋਲ ਆਉਣ ਵਾਲੇ ਸਮੇਂ 'ਚ ਕਈ ਸ਼ਾਨਦਾਰ ਪ੍ਰੋਜੈਕਟ ਹਨ, ਜਿਨ੍ਹਾਂ 'ਚ ਆਮਿਰ ਖਾਨ ਨਾਲ 'ਹੈਪੀ ਪਟੇਲ ਡੇਂਜਰਸ ਡਿਟੈਕਟਿਵ' ਅਤੇ ਆਰੀਅਨ ਖਾਨ ਦੀ ਨਿਰਦੇਸ਼ਨ 'ਚ ਬਣੀ ਫਿਲਮ 'ਸਟਾਰਡਮ' ਸ਼ਾਮਲ ਹੈ।


author

Priyanka

Content Editor

Related News