ਆਲੀਆ ਦੇ ਚਿਹਰੇ ''ਤੇ ਦਿਖਿਆ ਪ੍ਰੈਗਨੈਂਸੀ ਗਲੋਅ, ਤਸਵੀਰ ''ਚ ਲੁਕਾਇਆ ਬੇਬੀ ਬੰਪ

07/02/2022 11:31:08 AM

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡਸ ਦਾ ਆਨੰਦ ਲੈ ਰਹੀ ਹੈ। ਆਲੀਆ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਦੇ ਨਾਲ ਇਹ ਗੁੱਡ ਨਿਊਜ਼ ਸਾਂਝੀ ਕੀਤੀ ਸੀ। ਪ੍ਰੈਗਨੈਂਸੀ ਅਨਾਊਂਸ ਕਰਨ ਤੋਂ ਬਾਅਦ ਹੀ ਆਲੀਆ ਖ਼ਬਰਾਂ 'ਚ ਬਣੀ ਹੋਈ ਹੈ। ਇਨ੍ਹੀਂ ਦਿਨੀਂ ਪੁਰਤਗਾਲ 'ਚ ਫਿਲਮ ਦੀ ਸ਼ੂਟਿੰਗ ਕਰ ਰਹੀ ਆਲੀਆ ਭੱਟ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਅਦਾਕਾਰਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਸਾਫ ਝਲਕ ਰਿਹਾ ਹੈ। 

PunjabKesari

ਸਾਂਝੀਆਂ ਕੀਤੀਆਂ ਤਸਵੀਰਾਂ 'ਚ ਆਲੀਆ ਇਕੱਲੇ ਸਮਾਂ ਬਿਤਾਉਂਦੀ ਦਿਖ ਰਹੀ ਹੈ। ਪਹਿਲੀ ਤਸਵੀਰ 'ਚ ਆਲੀਆ ਕੈਮਰੇ ਦੇ ਵੱਲ ਦੇਖ ਕੇ ਸਮਾਇਲ ਕਰ ਰਹੀ ਹੈ। ਬਲੈਕ ਸਵੈੱਟਸ਼ਰਟ ਤੇ ਨੋ ਮੇਕਅਪ ਲੁੱਕ 'ਚ ਆਲੀਆ ਕਾਫੀ ਖੂਬਸੂਰਤ ਲੱਗ ਰਹੀ ਹੈ। Mom To Be ਆਲੀਆ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਸਾਫ ਦਿਖ ਰਿਹਾ ਹੈ। 

PunjabKesari
ਦੂਜੀ ਤਸਵੀਰ 'ਚ ਅਦਾਕਾਰਾ ਨੇ ਆਲੇ-ਦੁਆਲੇ ਦਾ ਨਜ਼ਾਰਾ ਦਿਖਾਇਆ। ਆਖਿਰੀ ਤਸਵੀਰ ਆਲੀਆ ਦੀ ਪਰਛਾਈ ਦੀ ਹੈ। ਇਨ੍ਹਾਂ ਸਭ ਤਸਵੀਰਾਂ 'ਚ ਆਲੀਆ ਭੱਟ ਆਪਣੇ ਬੇਬੀ ਨੂੰ ਲੁਕਾਉਂਦੇ ਹੋਏ ਨਜ਼ਰ ਆ ਰਹੀ ਹੈ।

PunjabKesari
ਇਨ੍ਹਾਂ ਤਸਵੀਰਾਂ ਦੇ ਨਾਲ ਆਲੀਆ ਭੱਟ ਨੇ ਇਕ ਖੂਬਸੂਰਤ ਕੈਪਸ਼ਨ ਵੀ ਦਿੱਤੀ ਹੈ। ਆਲੀਆ ਨੇ ਲਿਖਿਆ-ਆਪਣੇ ਨਾਲ ਟਹਿਲਣ ਨਾਲ ਕੁਝ ਵੀ ਠੀਕ ਨਹੀਂ ਹੋ ਸਕਦਾ'। ਆਲੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਦਿਲ ਖੋਲ੍ਹ ਕੇ ਪਿਆਰ ਲੁਟਾ ਰਹੇ ਹਨ।


ਇਸ ਤੋਂ ਇਲਾਵਾ ਕਰਨ ਜੌਹਰ ਦੇ ਨਾਲ ਜੋ ਆਲੀਆ ਭੱਟ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ 'ਚ ਅਦਾਕਾਰਾ ਬਿਨਾਂ ਮੇਕਅਪ ਦੇ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਬਲੈਕ ਰੰਗ ਦੀ ਡਰੈੱਸ ਪਾਈ ਹੋਈ ਹੈ।

PunjabKesari
ਜ਼ਿਕਰਯੋਗ ਹੈ ਕਿ ਆਲੀਆ ਅਤੇ ਰਣਬੀਰ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 14 ਅਪ੍ਰੈਲ 2022 ਨੂੰ ਸੱਤ ਫੇਰੇ ਲਏ ਸਨ। ਅਦਾਕਾਰਾ ਨੇ ਵਿਆਹ ਦੇ ਲਗਭਗ ਦੋ ਮਹੀਨੇ ਬਾਅਦ ਹੀ 27 ਜੂਨ ਨੂੰ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਆਲੀਆ ਨੇ ਇਕ ਤਸਵੀਰ ਸਾਂਝੀ ਕੀਤੀ ਜੋ ਉਨ੍ਹਾਂ ਦੀ ਸੋਨੋਗ੍ਰਾਫੀ ਦੇ ਤਸਵੀਰ ਸੀ। ਤਸਵੀਰ ਦੇ ਨਾਲ ਆਲੀਆ ਨੇ ਲਿਖਿਆ ਸੀ-'ਸਾਡਾ ਬੇਬੀ... ਜਲਦ ਆ ਰਿਹਾ ਹੈ।


Aarti dhillon

Content Editor

Related News