‘ਦਿ ਫ੍ਰੀਲਾਂਸਰ’ : ਮੋਹਿਤ ਰਾਣਾ ਨੇ ਸੱਟ ਦੇ ਬਾਵਜੂਦ ਜਾਰੀ ਰੱਖੀ ਸ਼ੂਟਿੰਗ

Tuesday, Aug 22, 2023 - 11:27 AM (IST)

‘ਦਿ ਫ੍ਰੀਲਾਂਸਰ’ : ਮੋਹਿਤ ਰਾਣਾ ਨੇ ਸੱਟ ਦੇ ਬਾਵਜੂਦ ਜਾਰੀ ਰੱਖੀ ਸ਼ੂਟਿੰਗ

ਮੁੰਬਈ (ਬਿਊਰੋ)– ‘ਉੜੀ : ਦਿ ਸਰਜੀਕਲ ਸਟ੍ਰਾਈਕ’, ‘ਸ਼ਿੱਦਤ’, ‘ਭੌਕਾਲ’, ‘ਮੁੰਬਈ ਡਾਇਰੀਜ਼ 26/11’ ਤੇ ‘ਕਾਫਿਰ’ ਵਰਗੇ ਮਸ਼ਹੂਰ ਪ੍ਰਾਜੈਕਟਸ ’ਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਮੋਹਿਤ ਰੈਨਾ ਜਲਦ ਹੀ ਹੌਟਸਟਾਰ ਸਪੈਸ਼ਲਜ਼ ਦੇ ‘ਦਿ ਫ੍ਰੀਲਾਂਸਰ’ ’ਚ ਅਵਿਨਾਸ਼ ਕਾਮਥ ਦੀ ਭੂਮਿਕਾ ’ਚ ਨਜ਼ਰ ਆਉਣਗੇ।

ਸੀਰੀਜ਼ ’ਚ ਮੋਹਿਤ ਰੈਨਾ ਸੀਰੀਆ ’ਚ ਫਸੀ ਇਕ ਲੜਕੀ ਲਈ ਬਚਾਅ ਕਾਰਜ ਕਰਦੇ ਨਜ਼ਰ ਆ ਰਹੇ ਹਨ। ਟਰੇਲਰ ਐਕਸ਼ਨ ਭਰਪੂਰ ਹੈ।

ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)

ਮੋਹਿਤ ਨੇ ਕਿਹਾ, ‘‘ਦਿ ਫ੍ਰੀਲਾਂਸਰ’ ਦੇ ਬਿਜ਼ੀ ਮੁੰਬਈ ਸ਼ੈਡਿਊਲ ਵਿਚਾਲੇ ਉਸ ਨੂੰ ਗੋਡੇ ’ਤੇ ਸੱਟ ਲੱਗ ਗਈ, ਜਿਸ ਨਾਲ ਬਿਨਾਂ ਸ਼ੱਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਅਦਾਕਾਰ ਹੋਣ ਦੇ ਨਾਤੇ ਅਸੀਂ ਅਕਸਰ ਆਪਣੇ ਕੰਟਰੋਲ ਤੋਂ ਬਾਹਰ ਦੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹਾਂ ਤੇ ਉਨ੍ਹਾਂ ਸਮਿਆਂ ’ਚ ਸਮੁੱਚੀ ਟੀਮ ਵਲੋਂ ਲਾਏ ਗਏ ਸਮੇਂ ਤੇ ਸਮਰਪਣ ਦਾ ਸਨਮਾਨ ਕਰਦਿਆਂ ਵੱਧ ਤੋਂ ਵੱਧ ਲਾਭ ਕਮਾਉਣਾ ਮਹੱਤਵਪੂਰਨ ਹੁੰਦਾ ਹੈ। ਸ਼ੂਟ ਨੂੰ ਸਫਲਤਾਪੂਰਵਕ ਪੂਰਾ ਕਰਨ ’ਚ ਸਾਨੂੰ ਸਮਰੱਥ ਬਣਾਉਣ ’ਚ ਸਮੁੱਚੇ ਅਮਲੇ ਦੀ ਮਜ਼ਬੂਤ ਖੇਡ ਨੇ ਅਹਿਮ ਭੂਮਿਕਾ ਨਿਭਾਈ।’’

ਨੀਰਜ ਪਾਂਡੇ ਵਲੋਂ ਨਿਰਮਿਤ ਤੇ ਭਾਵ ਧੂਲੀਆ ਵਲੋਂ ਨਿਰਦੇਸ਼ਿਤ ਇਹ ਸ਼ੋਅ 1 ਸਤੰਬਰ, 2023 ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News