ਮੋਹਿਤ ਰੈਨਾ ਨੇ ਸਾਰਾ ਸ਼ਰਮਾ ਸਣੇ ਚਾਰ ਲੋਕਾਂ ਖ਼ਿਲਾਫ਼ ਦਰਜ ਕਰਵਾਇਆ ਮਾਮਲਾ

Tuesday, Jun 08, 2021 - 06:24 PM (IST)

ਮੋਹਿਤ ਰੈਨਾ ਨੇ ਸਾਰਾ ਸ਼ਰਮਾ ਸਣੇ ਚਾਰ ਲੋਕਾਂ ਖ਼ਿਲਾਫ਼ ਦਰਜ ਕਰਵਾਇਆ ਮਾਮਲਾ

ਮੁੰਬਈ : ਟੈਲੀਵਿਜ਼ਨ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' 'ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾ ਕੇ ਮੋਹਿਤ ਰੈਨਾ ਘਰ-ਘਰ 'ਚ ਆਪਣੀ ਪਛਾਣ ਬਣਾ ਚੁੱਕੇ ਹਨ। ਦੂਜੇ ਪਾਸੇ ਫ਼ਿਲਮ 'ਉਰੀ-ਦਿ' ਸਰਜੀਕਲ ਸਟ੍ਰਾਈਕ 'ਚ ਮੇਜਰ ਕਰਨ ਕਸ਼ਅਪ ਦਾ ਰੋਲ ਅਦਾ ਕਰ ਕੇ ਵੱਡੇ ਸਟਾਰ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ। ਇਨ੍ਹੀਂ ਦਿਨੀਂ ਮੋਹਿਤ ਕਾਫ਼ੀ ਚਰਚਾ 'ਚ ਹਨ। ਹਾਲ ਹੀ 'ਚ ਉਨ੍ਹਾਂ ਨੇ ਅਦਾਕਾਰਾ ਸਾਰਾ ਸ਼ਰਮਾ ਸਣੇ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਮੋਹਿਤ ਦੀ ਜਾਨ ਨੂੰ ਖਤਰਾ ਹੈ। ਅਜਿਹੇ 'ਚ ਗ਼ਲਤ ਅਫਵਾਹ ਦੇ ਚੱਲਦਿਆਂ ਰੈਨਾ ਨੇ ਪੁਲਸ ਕੰਪਲੈਂਟ ਕੀਤੀ ਹੈ।
ਮੋਹਿਤ ਬਚਾਓ ਮੁਹਿੰਮ ਸ਼ੁਰੂ
ਦਰਅਸਲ ਅਦਾਕਾਰਾ ਸਾਰਾ ਸ਼ਰਮਾ ਨੇ ਆਪਣੇ ਦੋਸਤਾਂ ਪਰਵੀਨ ਸ਼ਰਮਾ, ਆਸ਼ਿਵ ਸ਼ਰਮਾ ਤੇ ਮਿਥੀਲੇਸ਼ ਤਿਵਾੜੀ ਨਾਲ ਮਿਲ ਕੇ ਸੋਸ਼ਲ ਮੀਡੀਆ 'ਤੇ ਮੋਹਿਤ ਬਚਾਓ ਮੁਹਿੰਮ ਸ਼ੁਰੂ ਕੀਤੀ ਹੈ। ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਰੈਨਾ ਸੁਰੱਖਿਅਤ ਨਹੀਂ ਹੈ। ਮੁਹਿੰਮ 'ਚ ਇਨ੍ਹਾਂ ਦੋਵਾਂ ਨੇ ਦਾਅਵਾ ਕੀਤਾ ਹੈ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਤਰ੍ਹਾਂ ਹੀ ਮੋਹਿਤ ਰੈਨਾ ਦੀ ਮੌਤ ਹੋ ਸਕਦੀ ਹੈ।


author

Aarti dhillon

Content Editor

Related News