ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਮਗਰੋਂ ਵੀ ਮੋਹਨ ਜੋਸ਼ੀ ਕੋਰੋਨਾ ਪਾਜ਼ੇਟਿਵ, ਲੋਕਾਂ ਨੂੰ ਕਰ ਰਿਹੈ ਇਹ ਅਪੀਲ

Monday, May 10, 2021 - 04:15 PM (IST)

ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ  ਮਗਰੋਂ ਵੀ ਮੋਹਨ ਜੋਸ਼ੀ ਕੋਰੋਨਾ ਪਾਜ਼ੇਟਿਵ, ਲੋਕਾਂ ਨੂੰ ਕਰ ਰਿਹੈ ਇਹ ਅਪੀਲ

ਮੁੰਬਈ (ਬਿਊਰੋ) - ਦੇਸ਼ 'ਚ ਕੋਰੋਨਾ ਵਾਇਰਸ ਬਹੁਤ ਹੀ ਖ਼ਤਰਨਾਕ ਹੁੰਦਾ ਜਾ ਰਿਹਾ ਹੈ ਅਤੇ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ। ਬਾਲੀਵੁੱਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਵੈਟਰਨ ਅਦਾਕਾਰ ਮੋਹਨ ਜੋਸ਼ੀ 'ਕੋਰੋਨਾ ਸਕਾਰਾਤਮਕ' ਪਾਏ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। 

ਦੱਸ ਦੇਈਏ ਕਿ ਮੋਹਨ ਜੋਸ਼ੀ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਮੋਹਨ ਜੋਸ਼ੀ ਇਸ ਸਮੇਂ ਮਰਾਠੀ ਸੀਰੀਅਲ 'ਅੱਗਾਬਾਈ ਸੁਨਬਾਈ' ਦਾ ਹਿੱਸਾ ਹਨ ਅਤੇ ਕੁਝ ਦਿਨ ਪਹਿਲਾਂ ਗੋਆ 'ਚ ਸ਼ੂਟਿੰਗ ਕਰ ਰਹੇ ਸਨ। ਗੋਆ ਦੀ ਐਂਟਰਟੇਨਮੈਂਟ ਸੁਸਾਇਟੀ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫ਼ਿਲਮ ਅਤੇ ਟੀਵੀ ਦੀ ਸ਼ੂਟਿੰਗ ਦੀ ਆਗਿਆ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਸੀਰੀਅਲ ਟੀਮ ਮੁੰਬਈ ਵਾਪਸ ਪਰਤ ਆਈ।

ਕੋਵਿਡ 19 ਦਾ ਇਲਾਜ ਕਰਵਾ ਰਹੇ ਮੋਹਨ ਜੋਸ਼ੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ 'ਚ ਸੁਰੱਖਿਅਤ ਰਹਿਣ ਅਤੇ ਬਾਹਰ ਜਾਣ ਤੋਂ ਗੁਰੇਜ਼ ਕਰਨ। ਬਾਲੀਵੁੱਡ ਇੰਡਸਟਰੀ 'ਚ ਮੋਹਨ ਜੋਸ਼ੀ ਤੋਂ ਇਲਾਵਾ ਕੰਗਨਾ ਰਣੌਤ, ਸੋਨੂੰ ਸੂਦ, ਅਕਸ਼ੇ ਕੁਮਾਰ, ਗੋਵਿੰਦਾ, ਕਾਰਤਿਕ ਆਰੀਅਨ, ਰਣਬੀਰ ਕਪੂਰ, ਆਲੀਆ ਭੱਟ, ਕੈਟਰੀਨਾ ਕੈਫ, ਵਿੱਕੀ ਕੌਸ਼ਲ, ਆਰ ਮਧਵਨ, ਮਿਲਿੰਦ ਸੋਮਨ, ਸਤੀਸ਼ ਕੌਸ਼ਿਕ ਵਰਗੇ ਕਈ ਸਿਤਾਰੇ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।
 


author

sunita

Content Editor

Related News