ਮਿਥੁਨ ਚਕਰਵਰਤੀ, ਨਮਾਸ਼ੀ ਤੇ ਅਮਰੀਨ ਨਾਲ ‘ਬੈਡ ਬੁਆਏ’ ਦੇ ਗਾਣੇ ‘ਜਨਾਬੇ ਅਲੀ’ ’ਤੇ ਥਿਰਕੇ
Sunday, Apr 02, 2023 - 10:46 AM (IST)
ਮੁੰਬਈ (ਬਿਊਰੋ)– ਨਮਾਸ਼ੀ ਚਕਰਵਰਤੀ ਤੇ ਅਮਰੀਨ ਸਟਾਰਰ ‘ਬੈਡ ਬੁਆਏ’ ਦੇ ਗੀਤ ‘ਜਨਾਬੇ ਅਲੀ’ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਲਿਆ ਦਿੱਤਾ ਹੈ ਤੇ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟ੍ਰੈਂਡ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ
ਕੱਲ ਸਟਾਰਕਾਸਟ ਨੇ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਮੇਗਾਸਟਾਰ ਮਿਥੁਨ ਚਕਰਵਰਤੀ ਆਪਣੇ ਪੁੱਤਰ ਤੇ ‘ਬੈਡ ਬੁਆਏ’ ਦੀ ਪ੍ਰਮੁੱਖ ਮਹਿਲਾ ਅਮਰੀਨ ਦੇ ਨਾਲ ‘ਜਨਾਬੇ ਅਲੀ’ ਦੇ ਸਟੈੱਪਸ ’ਤੇ ਡਾਂਸ ਕੀਤਾ।
ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵਧਾਉਂਦਿਆਂ ਜੌਨੀ ਲੀਵਰ ਨੇ ਆਪਣੇ ਸੋਸ਼ਲ ਮੀਡੀਆ ’ਤੇ ਮਿਥੁਨ ਚਕਰਵਰਤੀ ਦਾ ਨਮਾਸ਼ੀ ਚਕਰਵਰਤੀ ਤੇ ਅਮਰੀਨ ਦੇ ਨਾਲ ‘ਜਨਾਬੇ ਅਲੀ’ ਦੀ ਧੁਨ ’ਤੇ ਥਿਰਕਦਿਆਂ ਇਕ ਵੀਡੀਓ ਵੀ ਸਾਂਝੀ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।