ਮਿਥੁਨ ਚੱਕਰਵਰਤੀ ਦੀ ਸਿਹਤ ਹੋਈ ਖਰਾਬ, ਮੌਕੇ ’ਤੇ ਪੁੱਜੀ ਡਾਕਟਰਾਂ ਦੀ ਟੀਮ

Sunday, Dec 20, 2020 - 02:45 PM (IST)

ਮਿਥੁਨ ਚੱਕਰਵਰਤੀ ਦੀ ਸਿਹਤ ਹੋਈ ਖਰਾਬ, ਮੌਕੇ ’ਤੇ ਪੁੱਜੀ ਡਾਕਟਰਾਂ ਦੀ ਟੀਮ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮਸੂਰੀ ’ਚ ਅਦਾਕਾਰ ਦੀ ਸਿਹਤ ਅਚਾਨਕ ਖਰਾਬ ਹੋ ਗਈ। ਮਿਥੁਨ ਚੱਕਰਵਰਤੀ ਇਨ੍ਹੀਂ ਦਿਨੀਂ ‘ਕਸ਼ਮੀਰ ਫਾਈਲਜ਼’ ਵੈੱਬ ਸੀਰੀਜ਼ ਨਾਲ ਮਸੂਰੀ ’ਚ ਸ਼ੂਟਿੰਗ ਕਰ ਰਿਹਾ ਹੈ। ਇਸ ਦੌਰਾਨ ਉਸ ਦੀ ਸਿਹਤ ਖਰਾਬ ਹੋਣ ਦੀਆਂ ਖ਼ਬਰਾਂ ਹਨ।

ਜਾਣਕਾਰੀ ਅਨੁਸਾਰ ਮਿਥੁਨ ਚੱਕਰਵਰਤੀ ਨੂੰ ਉਲਟੀਆਂ ਤੇ ਟੱਟੀਆਂ ਲੱਗੀਆਂ ਹਨ, ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਹਸਪਤਾਲ ’ਚ ਉਸ ਨੂੰ ਮਿਲਣ ਲਈ ਆਈ ਹੈ।

ਮਿਥੁਨ ਚੱਕਰਵਰਤੀ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਆਖਰੀ ਵਾਰ 2019 ਦੀ ਥ੍ਰਿਲਰ ਫ਼ਿਲਮ ‘ਦਿ ਤਸ਼ਕਿੰਟ ਫਾਈਲਜ਼’ ’ਚ ਦੇਖਿਆ ਗਿਆ ਸੀ, ਜਿਸ ’ਚ ਉਸ ਨੇ ਸ਼ਵੇਤਾ ਬਾਸੂ ਤੇ ਨਸੀਰੂਦੀਨ ਸ਼ਾਹ ਨਾਲ ਅਭਿਨੈ ਕੀਤਾ ਸੀ।

ਇਸ ਤੋਂ ਇਲਾਵਾ ਅਦਾਕਾਰ ਨੇ ਕਈ ਫ਼ਿਲਮਾਂ ਰਾਹੀਂ ਬਾਲੀਵੁੱਡ ਤੋਂ ਬੰਗਾਲੀ ਸਿਨੇਮਾ ਤੱਕ ਬਹੁਤ ਨਾਮ ਕਮਾਇਆ ਹੈ। ਉਸ ਦੇ ਪ੍ਰਸ਼ੰਸਕ ਉਸ ਨੂੰ ਡਿਸਕੋ ਡਾਂਸਰ ਦੇ ਨਾਮ ਨਾਲ ਚੰਗੀ ਤਰ੍ਹਾਂ ਜਾਣਦੇ ਹਨ।

ਨੋਟ– ਮਿਥੁਨ ਚੱਕਰਵਰਤੀ ਦੀ ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।


author

Rahul Singh

Content Editor

Related News