ਮਿਸ ਯੂਨੀਵਰਸ ਇੰਡੀਆ ਰੀਆ ਸਿੰਘਾ ਰਾਮ ਲੀਲਾ ''ਚ ਨਿਭਾਏਗੀ ਸੀਤਾ ਮਾਂ ਦਾ ਰੋਲ

Thursday, Oct 03, 2024 - 11:29 AM (IST)

ਮਿਸ ਯੂਨੀਵਰਸ ਇੰਡੀਆ ਰੀਆ ਸਿੰਘਾ ਰਾਮ ਲੀਲਾ ''ਚ ਨਿਭਾਏਗੀ ਸੀਤਾ ਮਾਂ ਦਾ ਰੋਲ

ਮੁੰਬਈ- ਮਿਸ ਯੂਨੀਵਰਸ ਇੰਡੀਆ 2024 ਰੀਆ ਸਿੰਘਾ ਇਸ ਸਾਲ ਵਿਸ਼ਵ ਪ੍ਰਸਿੱਧ ਅਯੁੱਧਿਆ ਦੀ ਰਾਮ ਲੀਲਾ 'ਚ ਦੇਵੀ ਸੀਤਾ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ, ਜਦਕਿ ਭਾਜਪਾ ਨੇਤਾ ਅਤੇ ਅਭਿਨੇਤਾ-ਗਾਇਕ ਮਨੋਜ ਤਿਵਾਰੀ ਭਗਵਾਨ ਰਾਮ ਦੀ ਭੂਮਿਕਾ ਨਿਭਾਉਣਗੇ। ਸੁਗਰੀਵ ਦੀ ਭੂਮਿਕਾ ਭਾਜਪਾ ਨੇਤਾ ਅਤੇ ਅਭਿਨੇਤਾ ਰਵੀ ਕਿਸ਼ਨ ਨਿਭਾਉਣਗੇ। ਰੀਆ ਸਿੰਘਾ ਮਾਂ ਸੀਤਾ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

 
 
 
 

A post shared by Ayodhya Ki Ramleela (@ayodhyakiramleela_)

ਉਸ ਨੇ ਕਿਹਾ- ਮੈਂ, ਮਿਸ ਯੂਨੀਵਰਸ ਇੰਡੀਆ 2024, ਦੁਨੀਆ ਦੀ ਸਭ ਤੋਂ ਵੱਡੀ ਰਾਮ ਲੀਲਾ ਲਈ ਦੇਵੀ ਸੀਤਾ ਦੀ ਭੂਮਿਕਾ 'ਚ ਅਯੁੱਧਿਆ ਆ ਰਹੀ ਹਾਂ। ਮੈਨੂੰ ਇਹ ਮੌਕਾ ਭਗਵਾਨ ਰਾਮ ਅਤੇ ਸੀਤਾ ਦੇ ਆਸ਼ੀਰਵਾਦ ਨਾਲ ਮਿਲਿਆ ਹੈ। ਪਿਛਲੇ ਸਾਲ 36 ਕਰੋੜ ਲੋਕਾਂ ਨੇ ਰਾਮ ਲੀਲਾ ਦੇਖੀ। ਇਸ ਸਾਲ ਅਯੁੱਧਿਆ ਦੀ ਰਾਮ ਲੀਲਾ 'ਚ ਲਗਭਗ 50 ਕਰੋੜ ਲੋਕ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਮੈਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਅਯੁੱਧਿਆ ਦੀ ਰਾਮ ਲੀਲਾ ਦੇ ਸੰਸਥਾਪਕ ਸੁਭਾਸ਼ ਮਲਿਕ ਦਾ ਧੰਨਵਾਦ ਕਰਦੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News