ਪਿਤਾ ਦੇ ਆਟੋ ’ਚ ਬੈਠ ਕੇ ਸਨਮਾਨ ਸਮਾਰੋਹ ’ਚ ਪੁੱਜੀ ਮਿਸ ਇੰਡੀਆ ਰਨਰ ਅਪ, ਹਰ ਪਾਸੇ ਹੋ ਰਹੀ ਤਾਰੀਫ਼
Wednesday, Feb 17, 2021 - 03:45 PM (IST)
ਮੁੰਬਈ : ਭਾਵੇਂ ਜੀਵਨ ਵਿਚ ਸਫ਼ਲ ਹੋਣਾ ਬੇਹੱਦ ਮੁਸ਼ਕਲ ਹੈ ਪਰ ਸਖ਼ਤ ਮਿਹਨਤ ਦੇ ਬਾਅਦ ਜੀਵਨ ਵਿਚ ਉਚਾਈਆਂ ਕਿਵੇਂ ਹਾਸਲ ਕੀਤੀਆਂ ਜਾਂਦੀਆਂ ਹਨ, ਇਸ ਦੀ ਉਦਾਹਰਣ ਉਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੀ ਧੀ ਮਾਨਿਆ ਸਿੰਘ ਨੇ ਦਿੱਤੀ ਹੈ। ਮਾਨਿਆ ਸਿੰਘ ਵੀ.ਐਲ.ਸੀ.ਸੀ. ਫੇਮਿਨਾ ਮਿਸ ਇੰਡੀਆ 2020-ਰਨਰ ਅਪ ਬਣੀ ਹੈ। ਮਾਨਿਆ ਦੇ ਪਿਤਾ ਇਕ ਆਟੋ ਰਿਕਸ਼ਾ ਚਾਲਕ ਹਨ ਅਤੇ ਉਨ੍ਹਾਂ ਦਾ ਜੀਵਨ ਕਾਫ਼ੀ ਮੁਸ਼ਕਲਾਂ ਵਿਚ ਬੀਤਿਆ। ਮਾਨਿਆ ਸਿੰਘ ਦੇ ਪਿਤਾ ਓਮ ਪ੍ਰਕਾਸ਼ ਸਿੰਘ ਮੁੰਬਈ ਵਿਚ ਆਟੋ ਚਲਾਉਂਦੇ ਹਨ। ਫੇਮਿਨਾ ਮਿਸ ਇੰਡੀਆ 2020 ਦੀ ਰਨਰ ਅਪ ਬਣ ਕੇ ਮਾਨਿਆ ਨੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਕੀ ਮੁੜ ਰਾਜਨੀਤੀ ’ਚ ਸਰਗਰਮ ਹੋਣਗੇ ਮਿਥੁਨ ਚਕਰਵਰਤੀ, ਭਾਗਵਤ ਨਾਲ ਮੁਲਾਕਾਤ ਮਗਰੋਂ ਲਗਾਏ ਜਾ ਰਹੇ ਕਿਆਸ
ਹਾਲ ਹੀ ਵਿਚ ਮਾਨਿਆ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਨੇ ਇਕ ਵਾਰ ਸਭ ਦਾ ਦਿਲ ਜਿੱਤ ਲਿਆ। ਦਰਅਸਲ ਮਾਨਿਆ ਨੂੰ ਹਾਲ ਹੀ ਵਿਚ ਇਕ ਕਾਲਜ ਵਿਚ ਸਨਮਾਨਤ ਕਰਨ ਲਈ ਸੱਦਿਆ ਗਿਆ ਸੀ। ਮਾਨਿਆ ਇੱਥੇ ਆਪਣੇ ਪਿਤਾ ਦੇ ਆਟੋ ਵਿਚ ਬੈਠ ਕੇ ਪੁੱਜੀ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ। ਮਾਨਿਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਮਾਨਿਆ ਦੇ ਪਿਤਾ ਓਮ ਪ੍ਰਕਾਸ਼ ਆਟੋ ਰਿਕਸ਼ਾ ਚਾਲਕ ਹਨ ਅਤੇ ਮਾਂ ਮਨੋਰਮਾ ਦੇਵੀ ਮੁੰਬਈ ਵਿਚ ਟੇਲਰ ਦੀ ਦੁਕਾਨ ਚਲਾਉਂਦੀ ਹੈ। ਮਾਨਿਆ ਦੀ ਐਗਜ਼ਾਮ ਫ਼ੀਸ ਭਰਣ ਲਈ ਕਈ ਵਾਰ ਉਨ੍ਹਾਂ ਦੀ ਮਾਂ ਨੂੰ ਆਪਣੇ ਗਹਿਣੇ ਗਿਰਵੀ ਰੱਖਣੇ ਪਏ। ਉਥੇ ਹੀ ਮਾਨਿਆ ਪੈਸੇ ਬਚਾਉਣ ਲਈ ਕਈ ਵਾਰ ਕਈ-ਕਈ ਕਿਲੋਮੀਟਰ ਤੱਕ ਪੈਦਲ ਜਾਂਦੀ ਰਹੀ। ਗ਼ਰੀਬ ਹੋਣ ਕਾਰਨ ਉਨ੍ਹਾਂ ਦੇ ਕਲਾਸਮੇਟ ਉਨ੍ਹਾਂ ਨੂੰ ਇਗਨੋਰ ਕਰਦੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।