ਮਿਸ ਇੰਡੀਆ ਰਹਿ ਚੁੱਕੀ ਹੈ ਅਰਜੁਨ ਰਾਮਪਾਲ ਦੀ ਪਤਨੀ, ਦੇਖੋ ਕੁਝ ਅਣਦੇਖੀਆਂ ਤਸਵੀਰਾਂ

11/30/2015 4:45:14 PM

ਮੁੰਬਈ- ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਪਤਨੀ ਅਤੇ ਪੁਰਾਣੇ ਜ਼ਮਾਨੇ ਦੀ ਮਸ਼ਹੂਰ ਸੁਪਰਮਾਡਲ ਮੇਹਰ ਜੇਸਿਆ ਦਾ ਅੱਜ ਯਾਨੀ ਸੋਮਵਾਰ ਨੂੰ ਜਨਮਦਿਨ ਹੈ। 30 ਨਵੰਬਰ 1969 ਨੂੰ ਇਕ ਪਾਰਸੀ ਪਰਿਵਾਰ ''ਚ ਪੈਦਾ ਹੋਣ ਵਾਲੀ ਮੇਹਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1980 ''ਚ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਜੇਸਿਆ ਨੇ ਸਾਲ 1986 ''ਚ ਫੇਮਿਨਾ ਮਿਸ ਇੰਡੀਆ ਦਾ ਜਿੱਤਿਆ।
ਇਸ ਤੋਂ ਬਾਅਦ 1998 ''ਚ ਮੇਹਰ ਅਤੇ ਅਰਜੁਨ ਨਾਲ ਵਿਆਹ ਕਰ ਲਿਆ ਜਿਸ ਤੋਂ ਬਾਅਦ ਉਸ ਦੀਆਂ ਮਹਿਕਾ ਅਤੇ ਮਾਇਰਾ ਦੋ ਬੇਟੀਆਂ ਹੋਈਆਂ। 2006 ''ਚ ਮੇਹਰ ਨੇ ਅਰਜੁਨ ਦੇ ਨਾਲ ਮਿਲ ਕੇ ਫਿਲਮ ''ਆਈ ਸੀ ਯੂ'' ਬਣਾਈ। ਤੁਹਾਨੂੰ ਇਹ ਜਾਣਕੇ ਅਜ਼ੀਬ ਨਹੀਂ ਲੱਗੇਗਾ ਕਿ ਰਿਤਿਕ ਰੌਸ਼ਨ ਅਤੇ ਸੁਜੈਨ ਖਾਨ ਦੇ ਤਲਾਕ ਤੋਂ ਬਾਅਦ ਅਰਜੁਨ ਅਤੇ ਸੁਜੈਨ ਦਾ ਨਾਂ ਜੋੜਿਆ ਗਿਆ। ਹਾਲਾਂਕਿ ਬਾਅਦ ''ਚ ਇਨ੍ਹਾਂ ਖਬਰਾਂ ਨੂੰ ਅਫਵਾਹਾਂ ਦੱਸਿਆ ਗਿਆ।


Related News