ਉਡੀਕਾਂ ਖ਼ਤਮ, ਰਿਲੀਜ਼ ਹੋਇਆ 'ਮਿਰਜ਼ਾਪੁਰ 2' ਦਾ ਟਰੇਲਰ (ਵੀਡੀਓ)

10/7/2020 9:37:17 AM

ਮੁੰਬਈ (ਬਿਊਰੋ) : ਫ਼ਿਲਮ 'ਮਿਰਜ਼ਾਪੁਰ 2' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ। ਅਮੇਜ਼ਨ ਪ੍ਰਾਈਮ ਵੀਡੀਓ ਦੀ ਸਭ ਤੋਂ ਇੰਤਜ਼ਾਰ ਤੇ ਮਸ਼ਹੂਰ ਕ੍ਰਾਈਮ ਸੀਰੀਜ਼ 'ਮਿਰਜ਼ਾਪੁਰ 2' ਦਾ ਟਰੇਲਰ ਬਾਅਦ ਦੁਪਹਿਰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਜਾਰੀ ਕੀਤਾ ਗਿਆ ਹੈ। ਪਹਿਲਾਂ ਟਰੇਲਰ ਨੂੰ 12 ਵਜੇ ਰਿਲੀਜ਼ ਕੀਤਾ ਜਾਣਾ ਸੀ। ਇਸ ਗੱਲ ਦਾ ਐਲਾਨ ਵੀ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਪਰ ਫਿਰ ਇਸ ਨੂੰ 1 ਵਜੇ ਰਿਲੀਜ਼ ਕੀਤਾ ਗਿਆ। ਖ਼ੈਰ ਸੀਰੀਜ਼ ਤਾਂ 23 ਅਕਤੂਬਰ ਨੂੰ ਰਿਲੀਜ਼ ਹੋਵੇਗੀ ਪਰ ਉਸ ਤੋਂ ਪਹਿਲਾਂ ਫ਼ਿਲਮ ਦੇ ਟਰੇਲਰ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

ਕੀ ਹੈ ਟਰੇਲਰ 'ਚ
ਟਰੇਲਰ ਦੀ ਸ਼ੁਰੂਆਤ ਹੁੰਦੀ ਹੈ ਪੰਕਜ ਤ੍ਰਿਪਾਠੀ ਦੇ ਡਾਇਲਾਗ ਨਾਲ 'ਜੋ ਆਇਆ ਹੈ ਵੋ ਜਾਏਗਾ ਵੀ...' ਬੱਸ ਮਰਜ਼ੀ ਹਮਾਰੀ ਹੋਗੀ...' ਗੱਦੀ ਪਰ ਹਮ ਰਹੇਂ ਚਾਹੇ ਮੁੰਨਾ, ਨਿਯਮ ਸੇਮ ਹੋਗਾ।' ਟਰੇਲਰ 'ਚ ਮੁੰਨਾ ਤ੍ਰਿਪਾਠੀ ਉਸ ਨਿਯਮ ਨੂੰ ਬਦਲਣ ਦੀ ਗੱਲ ਕਰ ਰਹੇ ਹਨ ਤੇ ਜਿਵੇਂ ਕਿ ਪਹਿਲਾਂ ਹੀ ਟੀਜ਼ਰ 'ਚ ਦਿਖਾਇਆ ਗਿਆ ਸੀ ਕਿ ਗੁੱਡੂ ਪੰਡਿਤ ਤੇ ਗੋਲੂ ਗੁਪਤਾ ਹੁਣ ਬਬਲੂ ਤੇ ਸਵੀਟੀ ਦੀ ਮੌਤ ਦਾ ਬਦਲਾ ਲੈਣਗੇ। ਦੋਵੇਂ ਬਦਲਾ ਹੀ ਨਹੀਂ ਲੈਣਗੇ ਸਗੋਂ ਹੁਣ ਉਨ੍ਹਾਂ ਨੇ ਮਿਰਜ਼ਾਪੁਰ 'ਤੇ ਰਾਜ ਕਰਨਾ ਹੈ, ਹੁਣ ਉਨ੍ਹਾਂ ਨੂੰ ਮਿਰਜ਼ਾਪੁਰ ਚਾਹੀਦਾ ਹੈ।

ਇਨ੍ਹਾਂ ਚਾਰਾਂ ਤੋਂ ਇਲਾਵਾ ਇਸ ਵਾਰ ਰਤਿਸ਼ੰਕਰ ਸ਼ੁਕਲਾ, ਜਿਨ੍ਹਾਂ ਨੇ ਜੌਨਪੁਰ 'ਚੇ ਵੜ ਕੇ ਗੁੱਡੂ ਪੰਡਿਤ ਨੂੰ ਮਾਰਿਆ ਸੀ। ਉਨ੍ਹਾਂ ਦਾ ਬੇਟਾ ਸ਼ਰਧ ਵੀ ਮਿਰਜ਼ਾਪੁਰ ਦੀ ਗੱਦੀ ਲੈਣ ਲਈ ਰਾਜਨੀਤੀ 'ਚ ਉਤਰੇਗਾ, ਤਾਂ ਮਿਰਜ਼ਾਪੁਰ 'ਤੇ ਕੌਣ ਰਾਜ ਕਰੇਗਾ, ਕਿਸ ਦੀ ਹੋਵੇਗੀ ਮਿਰਜ਼ਾਪੁਰ ਦੀ ਗੱਦੀ, ਇਹ ਜਾਣਨ ਲਈ ਤੁਹਾਨੂੰ ਸੀਰੀਜ਼ ਰਿਲੀਜ਼ ਹੋਣ ਦਾ ਇੰਤਜ਼ਰਾ ਕਰਨਾ ਪਵੇਗਾ।

 


 


sunita

Content Editor sunita