''ਮਿਰਜ਼ਾਪੁਰ 2'' ਦਾ ਇੰਤਜ਼ਾਰ ਖ਼ਤਮ, ਇਸ ਦਿਨ ''ਐਮਜ਼ੌਨ ਪ੍ਰਾਈਮ'' ''ਤੇ ਹੋਵੇਗੀ ਰਿਲੀਜ਼

Monday, Aug 24, 2020 - 03:16 PM (IST)

''ਮਿਰਜ਼ਾਪੁਰ 2'' ਦਾ ਇੰਤਜ਼ਾਰ ਖ਼ਤਮ, ਇਸ ਦਿਨ ''ਐਮਜ਼ੌਨ ਪ੍ਰਾਈਮ'' ''ਤੇ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) : 'ਮਿਰਜ਼ਾਪੁਰ ਦਾ ਸੀਜ਼ਨ 2 ਕਦੋਂ ਆਵੇਗਾ?' ਇਹ ਸਵਾਲ ਲੋਕਾਂ ਦੇ ਮਨਾਂ 'ਚ ਲਗਾਤਾਰ ਆ ਰਿਹਾ ਸੀ ਪਰ ਹੁਣ ਇੰਤਜ਼ਾਰ ਖ਼ਤਮ ਹੋ ਗਿਆ ਹੈ। ਜੀ ਹਾਂ, ਵੈੱਬ ਸੀਰੀਜ਼ 'ਮਿਰਜ਼ਾਪੁਰ 2' ਨੂੰ ਐਮਜ਼ੌਨ ਪ੍ਰਾਈਮ 'ਤੇ 23 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਸੀਰੀਜ਼ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਤੇ ਅਧਾਰਿਤ ਹੈ। ਇਸ ਵੈੱਬ ਸੀਰੀਜ਼ ਦਾ ਹਰ ਕਿੱਸਾ ਰੋਮਾਂਚ ਨਾਲ ਭਰਿਆ ਹੋਇਆ ਹੈ। ਅਲੀ ਫਜ਼ਲ, ਪੰਕਜ ਤ੍ਰਿਪਾਠੀ, ਦਿਵੇਂਦੂ ਸ਼ਰਮਾ ਤੇ ਵਿਕਰਾਂਤ ਮੈਸੀ ਦੀ ਅਦਾਕਾਰੀ ਦੋ ਨਾਲ-ਨਾਲ ਮਿਰਜ਼ਾਪੁਰ ਦੇ ਪਹਿਲੇ ਸੀਜ਼ਨ ਦੇ ਡਾਈਲੌਗਜ਼ ਨੇ ਲੋਕਾਂ ਨੂੰ ਆਪਣਾ ਫੈਨ ਬਣਾ ਦਿੱਤਾ ਸੀ।

ਦੱਸ ਦੀਏ ਕਿ ਹਰ ਕੋਈ 'ਮਿਰਜ਼ਾਪੁਰ' ਸੀਜ਼ਨ-2 ਵੈੱਬ ਸੀਰੀਜ਼ ਲਈ ਉਤਸ਼ਾਹਤ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 'ਮਿਰਜ਼ਾਪੁਰ 2' ਦਾ ਨਵਾਂ ਸੀਜ਼ਨ 25 ਨਵੰਬਰ ਨੂੰ ਆਉਣ ਵਾਲਾ ਹੈ। ਵੈੱਬ ਸੀਰੀਜ਼ 'ਚ ਲੋਕਾਂ ਨੂੰ ਦੋ ਭਰਾ ਬਬਲੂ ਤੇ ਗੁੱਡੂ ਦੀ ਜੋੜੀ ਦੀ ਕਹਾਣੀ ਕਾਫ਼ੀ ਦਿਲਚਸਪ ਲੱਗੀ। ਦੱਸ ਦਈਏ ਕਿ ਐਮਜ਼ੌਨ ਪ੍ਰਾਈਮ ਵੀਡੀਓ ਦੀ ਇਸ ਸੀਰੀਜ਼ ਦਾ ਪਹਿਲਾ ਸੀਜ਼ਨ 16 ਨਵੰਬਰ, 2018 ਨੂੰ ਆਇਆ ਸੀ। 'ਮਿਰਜ਼ਾਪੁਰ 2' ਦੀ ਸ਼ੂਟਿੰਗ ਕਾਫ਼ੀ ਪਹਿਲਾਂ ਪੂਰੀ ਹੋ ਚੁੱਕੀ ਸੀ ਪਰ ਤਾਲਾਬੰਦੀ ਕਰਕੇ ਇਸ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਰੁੱਕਿਆ ਹੋਇਆ ਸੀ।


author

sunita

Content Editor

Related News