ਬਾਦਸ਼ਾਹ ਨੂੰ ਟਰੋਲ ਕਰਦਿਆਂ ਇਹ ਕੀ ਕਹਿ ਗਏ ਮੀਕਾ ਸਿੰਘ!

08/10/2020 6:50:57 PM

ਮੁੰਬਈ (ਬਿਊਰੋ)– ਇਥੋਂ ਦੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਫੇਕ ਲਾਈਕਸ, ਵਿਊਜ਼ ਤੇ ਫਾਲੋਅਰਜ਼ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੇ ਹੈੱਡ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਕੇਸ ’ਚ ਰੈਪਰ ਬਾਦਸ਼ਾਹ ਤੋਂ ਪਿਛਲੇ ਦਿਨੀਂ ਪੁੱਛਗਿੱਛ ਕੀਤੀ ਗਈ ਸੀ। ਬਾਦਸ਼ਾਹ ’ਤੇ ਆਪਣੇ ਗਾਣਿਆਂ ਦੇ ਵਿਊਜ਼ ਵਧਾਉਣ ਦੇ ਇਲਜ਼ਾਮ ਲੱਗੇ ਤੇ ਕਿਹਾ ਗਿਆ ਕਿ ਬਾਦਸ਼ਾਹ ਨੇ ਇਕ ਕੰਪਨੀ ਨੂੰ 72 ਲੱਖ ਰੁਪਏ ਫੇਕ ਵਿਊਜ਼ ਕਰਵਾਉਣ ਲਈ ਦਿੱਤੇ ਪਰ ਬਾਦਸ਼ਾਹ ਨੇ ਇਨ੍ਹਾਂ ਸਭ ਇਲਜ਼ਾਮਾਂ ਦਾ ਖੰਡਨ ਕੀਤਾ।

ਅਜਿਹੀ ਹਾਲਤ ’ਚ ਹੁਣ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਪੋਸਟ ਅਪਲੋਡ ਕੀਤੀ ਹੈ। ਇਸ ਪੋਸਟ ਨਾਲ ਮੀਕਾ ਸਿੰਘ ਨੇ ਉਨ੍ਹਾਂ ਸਿਤਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਆਪਣੀਆਂ ਸੋਸ਼ਲ ਮੀਡੀਆ ਪੋਸਟਸ ਦੇ ਲਾਈਕਸ ਤੇ ਵਿਊਜ਼ ਨੂੰ ਵਧਾਉਣ ਲਈ ਪੈਸੇ ਖਰਚਦੇ ਹਨ। ਆਪਣੀ ਇੰਸਟਾਗ੍ਰਾਮ ਪੋਸਟ ’ਚ ਮੀਕਾ ਨੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

 
 
 
 
 
 
 
 
 
 
 
 
 
 

I heard so many actors and singers bought fake views on you tube and some buy followers and views on Instagram as well .. I’m so stupid I bought more than 50 houses and always invest in properties , give my 10 percent to the charities.. I should also buy views and followers toh mere bhi record hote 🙈 Haye mai sabse peeche reh gaya😢😢😢😢.. . . . . . #mikasingh #fake #fakenews #actors #indians #india #bollywoodsongs #truth

A post shared by Mika Singh (@mikasingh) on Aug 9, 2020 at 4:55am PDT

ਆਪਣੀ ਪੋਸਟ ’ਚ ਮੀਕਾ ਸਿੰਘ ਲਿਖਦੇ ਹਨ, ‘ਮੈਂ ਸੁਣਿਆ ਹੈ ਕਿ ਬਹੁਤ ਸਾਰੇ ਅਦਾਕਾਰ ਤੇ ਗਾਇਕ ਯੂਟਿਊਬ ਤੇ ਇੰਸਟਾਗ੍ਰਾਮ ’ਤੇ ਫੇਕ ਵਿਊਜ਼ ਲਈ ਪੈਸੇ ਖਰਚ ਕਰ ਰਹੇ ਹਨ। ਮੈਂ ਬਹੁਤ ਮੂਰਖ ਹਾਂ ਮੈਂ ਤਾਂ 50 ਤੋਂ ਵੱਧ ਘਰ ਖਰੀਦਣ ਲਈ ਹਮੇਸ਼ਾ ਜਾਇਦਾਦ ’ਚ ਇਨਵੈਸਟ ਕੀਤਾ। ਆਪਣੀ ਕਮਾਈ ਦਾ 10 ਫੀਸਦੀ ਹਿੱਸਾ ਦਾਨ ਕੀਤਾ। ਸ਼ਾਇਦ ਮੈਨੂੰ ਵੀ ਫੇਕ ਵਿਊਜ਼ ਖਰੀਦਣੇ ਚਾਹੀਦੇ ਸਨ, ਫਿਰ ਮੇਰੇ ਵੀ ਰਿਕਾਰਡ ਬਣਨੇ ਸਨ। ਹਾਏ ਮੈਂ ਸਭ ਤੋਂ ਪਿੱਛੇ ਰਹਿ ਗਿਆ।’


Rahul Singh

Content Editor

Related News