ਕੋਰੋਨਾ ਆਫ਼ਤ ਦੌਰਾਨ ਮੀਕਾ ਸਿੰਘ ਨੇ ਸ਼ੁਰੂ ਕੀਤੀ ਲੰਗਰ ਸੇਵਾ, ਕਿਹਾ- ''ਟਵਿੱਟਰ ''ਤੇ ਭਾਸ਼ਣ ਛੱਡ ਅਸਲੀ ਕੰਮ ਕਰਨਾ ਚਾਹੀਦੈ''

Thursday, May 13, 2021 - 09:34 AM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਤੇ ਬਾਲੀਵੁੱਡ ਦੇ ਬਕਮਾਲ ਗਾਇਕ ਮੀਕਾ ਸਿੰਘ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਕੋਵਿਡ ਮਹਾਮਾਰੀ ਦੇ ਵਿਚਕਾਰ ਟਵਿੱਟਰ 'ਤੇ ਭਾਸ਼ਣ ਛੱਡ ਕੇ ਕੁਝ ਅਸਲ ਕੰਮ ਕਰਨਾ ਚਾਹੀਦਾ ਹੈ। ਗਾਇਕ ਨੇ ਆਪਣੀ ਐੱਨ. ਜੀ. ਓ. ਅਧੀਨ ਇੱਕ ਭੋਜਨ ਸੇਵਾ (ਲੰਗਰ ਸੇਵਾ) ਦੀ ਸ਼ੁਰੂਆਤ ਕੀਤੀ ਤੇ ਸੋਮਵਾਰ ਨੂੰ ਬੱਸ ਡਰਾਈਵਰਾਂ, ਗਲੀਆਂ ਦੇ ਬੱਚਿਆਂ, ਗਰੀਬਾਂ ਅਤੇ ਲੋੜਵੰਦਾਂ ਨੂੰ ਮੁਫਤ ਭੋਜਨ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਕੀਤੀ।

 
 
 
 
 
 
 
 
 
 
 
 
 
 
 
 

A post shared by Mika Singh (@mikasingh)

ਮੀਕਾ ਸਿੰਘ ਨੇ ਕਿਹਾ ਕਿ ਜਦੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਕਿਸਾਨਾਂ ਨੂੰ ਮਦਦ ਦੀ ਲੋੜ ਪਈ ਤਾਂ ਲੋਕ ਟਵਿੱਟਰ-ਬਾਜ਼ੀ 'ਚ ਸ਼ਾਮਲ ਹੋਏ, ਉਹ ਟਵੀਟ ਕਰਦੇ ਰਹੇ ਕਿ ਅਸੀਂ ਇਹ ਕਰਾਂਗੇ, ਉਹ ਕਰਾਂਗੇ ਪਰ ਕੁਝ ਨਹੀਂ ਕੀਤਾ ਗਿਆ। ਟਵਿੱਟਰ 'ਤੇ ਸਮਰਥਨ ਦਿਖਾਉਣ ਦੀ ਜ਼ਰੂਰਤ ਨਹੀਂ ਮਿਲਦੀ। ਘਰ ਤੋਂ ਬਾਹਰ ਅਤੇ ਹਕੀਕਤ 'ਚ ਮਦਦ ਕਰੋ।''

 
 
 
 
 
 
 
 
 
 
 
 
 
 
 
 

A post shared by Divine Touch (@letshelpdivinetouch)

ਮੀਕਾ ਸਿੰਘ ਨੇ ਕਿਹਾ ਕਿ ਜਦੋਂ ਵੀ ਕੋਈ ਮਸਲਾ ਹੁੰਦਾ ਹੈ ਤਾਂ ਲੋਕ ਟਵਿੱਟਰ 'ਤੇ ਲਿਖਣਾ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੂੰ ਮੇਰੀ ਨਿਮਰ ਬੇਨਤੀ ਹੈ ਕਿ  ਅਸਲ 'ਚ ਮਦਦ ਕਰੋ ਅਤੇ ਬਿਆਨਬਾਜ਼ੀ ਦੇਣਾ ਬੰਦ ਕਰੋ। ਮੀਕਾ ਸਿੰਘ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਵੱਡਾ ਸਮਰਥਕ ਹੈ ਅਤੇ ਅਜੇ ਵੀ ਉਨ੍ਹਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ ਇਕ ਵੱਡਾ ਮੁੱਦਾ ਹੈ ਅਤੇ ਹਰ ਕਿਸੇ ਨੂੰ ਆਪਣਾ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਰਕਾਰ ਕੋਈ ਫ਼ੈਸਲਾ ਲਵੇਗੀ। ਸਰਕਾਰ ਤੋਂ ਵੱਡਾ ਕੋਈ ਨਹੀਂ ਹੈ ਅਤੇ ਇਸ ਮਾਮਲੇ (ਕਿਸਾਨਾਂ ਦਾ ਵਿਰੋਧ) ਨੂੰ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ ਪਰ ਹੁਣ ਲੋਕ ਕੋਰੋਨਾ ਵਾਇਰਸ ਦੀ ਬਜਾਏ ਭੁੱਖੇ ਮਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Divine Touch (@letshelpdivinetouch)

ਉਨ੍ਹਾਂ ਲੋਕਾਂ ਬਾਰੇ ਵੀ ਚਿੰਤਾ ਕਰਨੀ ਚਾਹੀਦੀ ਹੈ, ਜਿਹੜੇ ਅਜੇ ਵੀ ਜਿੰਦਾ ਅਤੇ ਸੜਕ 'ਤੇ ਹਨ। ਸੜਕ 'ਤੇ ਰਹਿਣ ਵਾਲੇ ਲੋਕਾਂ ਨੂੰ ਭੋਜਨ ਦੀ ਜ਼ਰੂਰਤ ਹੈ, ਬੇਰੁਜ਼ਗਾਰਾਂ ਨੂੰ ਭੋਜਨ ਦੀ ਜ਼ਰੂਰਤ ਹੈ, ਲੋਕਾਂ ਕੋਲ ਪੀਣ ਲਈ ਪਾਣੀ ਨਹੀਂ, ਪਹਿਨਣ ਲਈ ਕੱਪੜੇ ਅਤੇ ਸੌਣ ਲਈ ਜਗ੍ਹਾ ਨਹੀਂ ਹੈ ਤੇ ਇਹ ਸਮਾਂ ਹੈ ਜਦੋਂ ਅਸੀਂ ਜ਼ਿੰਦਗੀ ਨੂੰ ਧਿਆਨ 'ਚ ਰੱਖਦੇ ਹਾਂ।'

 
 
 
 
 
 
 
 
 
 
 
 
 
 
 
 

A post shared by Mika Singh (@mikasingh)


sunita

Content Editor

Related News