ਇਸ ਹੌਟ ਅਦਾਕਾਰਾ ਨਾਲ ਮੀਕਾ ਸਿੰਘ ਨੇ ਕੀਤਾ ਵੀਡੀਓ ਗੀਤ ਸ਼ੂਟ, ਸਾਹਮਣੇ ਆਈਆਂ ਤਸਵੀਰਾਂ
Tuesday, Feb 16, 2016 - 03:11 PM (IST)

ਨਵੀਂ ਦਿੱਲੀ : ਬਾਲੀਵੁੱਡ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਛੇਤੀ ਹੀ ਇਕ ਨਵਾਂ ਗੀਤ ਪੇਸ਼ ਕਰਨ ਵਾਲੇ ਹਨ। ਅਸਲ ''ਚ ਰਾਜਧਾਨੀ ਲਖਲਊ ''ਚ ਅਨੁਪਮਾ ਰਾਗ ਦੇ ਇਕ ਵੀਡੀਓ ਗੀਤ ਦੀ ਸ਼ੂਟਿੰਗ ਹੋਈ, ਜੋ ਕਿ ਮੀਕਾ ਸਿੰਘ ''ਤੇ ਫਿਲਮਾਇਆ ਗਿਆ ਹੈ। ਇਸ ਵੀਡੀਓ ''ਚ ਲਖਨਊ ਦੀ ਪਛਾਣ ਰੂਮੀ ਦਰਵਾਜ਼ਾ, ਲਾਲਬਾਗ ਅਤੇ ਅੰਬੇਦਕਰ ਪਾਰਕ ਨਜ਼ਰ ਆਉਣਗੇ। ਬੀਤੇ ਦਿਨੀਂ ਹੋਈ ਸ਼ੂਟਿੰਗ ਦੌਰਾਨ ਮੀਕਾ ਸਿੰਘ ਨੂੰ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਦੀ ਭੀੜ ਇਕੱਠੀ ਹੋ ਗਈ ਸੀ। ਇਸ ਦੌਰਾਨ ਇਸ ਗੀਤ ਦੀ ਅਦਾਕਾਰਾ ਵੀ ਨਜ਼ਰ ਆਈ, ਜਿਸ ''ਚ ਉਨ੍ਹਾਂ ਨੇ ਸ਼ਾਰਟ ਡਰੈੱਸ ਪਾਈ ਹੋਈ ਸੀ। ਅਨੁਪਮ ਰਾਗ ਦਾ ਕਹਿਣਾ ਹੈ ਕਿ ਲਖਨਊ ''ਚ ਵੀਡੀਓ ਸ਼ੂਟ ਕਰਨ ਦਾ ਵਿਚਾਰ ਮੀਕਾ ਸਿੰਘ ਦਾ ਹੀ ਸੀ। ਇਸ ਦੌਰਾਨ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। ਅੱਗੇ ਦੇਖੋ ਇਸ ਸ਼ੂਟ ਦੀਆਂ ਹੋਰ ਖਾਸ ਤਸਵੀਰਾਂ—