ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੁਖੀ ਮੀਕਾ ਸਿੰਘ ਨੇ ਕਿਹਾ - ‘ਅੱਜ ਪੰਜਾਬੀ ਹੋਣ ’ਤੇ ਸ਼ਰਮ ਆਉਂਦੀ ਹੈ’
Monday, May 30, 2022 - 02:48 PM (IST)
ਮੁੰਬਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੀਤੇ ਦਿਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਧੂ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਸ਼ੰਸਕ ਅਤੇ ਸਾਰੇ ਸਟਾਰ ਸੋਸ਼ਲ ਮੀਡੀਆ ’ਤੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਗਾਇਕ ਮੀਕਾ ਸਿੰਘ ਨੂੰ ਵੀ ਸਿੱਧੂ ਦੀ ਮੌਤ ਦਾ ਡੂੰਘਾ ਸਦਮਾ ਹੈ। ਮੀਕਾ ਨੇ ਤਸਵੀਰ ਅਤੇ ਵੀਡੀਓ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ਨਾਲ ਬਾਲੀਵੁੱਡ ਵੀ ਸਦਮੇ ’ਚ, ਇਨ੍ਹਾਂ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ
ਤਸਵੀਰ ’ਚ ਮੀਕਾ ਸਿੱਧੂ ਦੇ ਨਾਲ ਕਿਸੇ ਹੋਟਲ ’ਚ ਬੈਠੇ ਨਜ਼ਰ ਆ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਮੀਕਾ ਨੇ ਲਿਖਿਆ-‘ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ ਪਰ ਮੈਨੂੰ ਅੱਜ ਇਸ ਤਰ੍ਹਾਂ ਕਹਿੰਦੇ ਵੀ ਸ਼ਰਮ ਆ ਰਹੀ ਹੈ। ਸਿਰਫ਼ 28 ਸਾਲਾਂ ਦਾ ਇਕ ਨੌਜਵਾਨ ਪ੍ਰਤੀਭਾਸ਼ਾਲੀ ਮੁੰਡਾ, ਸਿਰਫ਼ 28 ਸਾਲਾਂ ਦਾ ਇੰਨਾ ਮਸ਼ਹੂਰ, ਉਸਦਾ ਭਵਿੱਖ ਉੱਜਵਲ ਸੀ @sidhu_moosewala ਨੂੰ ਪੰਜਾਬ ’ਚ ਪੰਜਾਬੀਆਂ ਨੇ ਮਾਰਿਆ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ। ਮੇਰੀਆਂ ਦੁਆਵਾਂ ਉਸਦੇ ਪਰਿਵਾਰ ਨਾਲ ਹਨ। #Punjabsarkar ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਮੀਕਾ ਨੇ ਇਹ ਵੀ ਲਿਖਿਆ ਕਿ ‘ਸਿੱਧੂ ਮੂਸੇਵਾਲਾ ਤੁਹਾਨੂੰ ਯਾਦ ਕਰਾਂਗਾ। ਤੁਸੀਂ ਬਹੁਤ ਜਲਦੀ ਚੱਲੇ ਗਏ। ਲੋਕ ਤੁਹਾਨੂੰ ਹਮੇਸ਼ਾ ਤੁਹਾਡੇ ਨਾਮ ਨੂੰ ਯਾਦ ਕਰਨਗੇ। ਤੁਹਾਡੀ ਇਜ਼ਤ ਕਰਨਗੇ ,ਜੋ ਤੁਸੀਂ ਹਿੱਟ ਰਿਕਾਰਡ ਦੇ ਜ਼ਰੀਏ ਕਮਾਈ ਕੀਤੀ ਹੈ। ਮੈਂ ਅਤੇ ਤੁਹਾਡੇ ਪ੍ਰਸ਼ੰਸਕ ਤੁਹਾਡੀ ਹਿੱਟ ਲਾਈਨ ਨੂੰ ਯਾਦ ਕਰਾਂਗੇ। #Dildanimadasidhumussewala ਸਤਨਾਮ ਵਾਹਿਗੁਰੂ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਪਿਤਾ ਦੀਆਂ ਅੱਖਾਂ ਸਾਹਮਣੇ ਹੋਇਆ 'ਸਿੱਧੂ ਮੂਸੇਵਾਲਾ' ਦਾ ਕਤਲ, FIR 'ਚ ਬਿਆਨ ਕੀਤੀ ਪੂਰੀ ਵਾਰਦਾਤ
ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਦਿਨ ਪਹਿਲਾਂ ਸੁਰੱਖਿਆ ਵਾਪਸ ਲਈ ਸੀ। ਜਿਸ ਦੌਰਾਨ ਸਿੱਧੂ ਨੂੰ ਮਾਨਸਾ ’ਚ ਉਨ੍ਹਾਂ ਦੇ ਪਿੰਡ ਦੇ ਕੋਲ ਗੈਗਸਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਿੱਧੂ ਨੇ 20 ਫ਼ਰਵਰੀ ਪੰਜਾਬ ’ਚ ਹੋਏ ਵਿਧਾਨਸਭਾ ਚੋਣਾਂ ’ਚ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਦੇ ਰੂਪ ’ਚ ਚੋਣਾਂ ਲੜੀਆਂ ਸਨ। ਹਾਲਾਂਕਿ ਇਸ ’ਚ ਉਹ ਹਾਰ ਗਏ ਸੀ।