ਪ੍ਰਸਿੱਧ ਗਾਇਕ ਮੀਕਾ ਸਿੰਘ ਨੂੰ ਲੈ ਕੇ ਆਈ ਵੱਡੀ ਖ਼ਬਰ, ਆਸਟ੍ਰੇਲੀਆ ਦੇ ਸਾਰੇ ਸ਼ੋਅ ਰੱਦ, ਹੋਇਆ ਕਰੋੜਾਂ ਦਾ ਨੁਕਸਾਨ

08/09/2023 11:01:34 AM

ਚੰਡੀਗੜ੍ਹ (ਬਿਊਰੋ) : ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਬੁਲੰਦ ਗਾਇਕੀ ਨਾਲ ਬਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਹਾਲ ਹੀ 'ਚ ਖ਼ਬਰ ਸਾਹਮਣੇ ਆਈ ਹੈ ਕਿ ਮੀਕਾ ਸਿੰਘ ਦੀ ਵੀਜ਼ਾ ਅਰਜ਼ੀ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੇ ਰੱਦ ਕਰ ਦਿੱਤੀ ਹੈ। ਇਮੀਗ੍ਰੇਸ਼ਨ ਦੇ ਇਸ ਕਦਮ ਨਾਲ ਮੀਕਾ ਸਿੰਘ ਦੇ ਆਸਟ੍ਰੇਲੀਆ 'ਚ ਦਾਖ਼ਲ ਹੋਣ 'ਤੇ ਰੋਕ ਲੱਗ ਗਈ ਹੈ।

ਜਾਣਕਾਰੀ ਮੁਤਾਬਕ, ਮੀਕਾ ਸਿੰਘ ਇਸੇ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਲਾਈਵ ਕੰਸਰਟ ਹੋਣ ਵਾਲੇ ਸਨ ਪਰ ਉਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਤੁਰੰਤ ਰੱਦ ਕਰਨਾ ਪਿਆ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੇ ਇਸ ਵੱਡੇ ਕਦਮ ਪਿੱਛੇ ਮੀਕਾ ਸਿੰਘ ਦਾ ਅਪਰਾਧਿਕ ਇਤਿਹਾਸ ਦੱਸਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ

ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਸਾਰੇ ਸ਼ੋਅ ਆਯੋਜਕ ਮਿਲ ਕੇ ਸਿਆਸੀ ਦਬਾਅ ਪੁਆ ਕੇ ਇਸ ਪੌਪ ਸਟਾਰ ਨੂੰ ਵੀਜ਼ਾ ਦਿਵਾਉਣ ਦੇ ਜੁਗਾੜ 'ਚ ਲੱਗ ਗਏ ਸਨ ਪਰ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਅਧਿਕਾਰੀਆਂ ਅਤੇ ਮੰਤਰੀਆਂ ਨੇ ਕਾਨੂੰਨ ਦੇ ਦਾਇਰੇ 'ਚੋਂ ਬਾਹਰ ਜਾ ਕੇ ਕੋਈ ਵੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਆਯੋਜਕਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਭਾਰੀ ਮਨ ਨਾਲ ਸਾਰੇ ਪ੍ਰੋਗਰਾਮ ਟਾਲਣ ਦੀ ਜਾਣਕਾਰੀ ਦੇਣੀ ਪਈ। ਲਗਭਗ ਸਾਰੇ ਸ਼ੋਅਜ਼ ਦੀਆਂ ਟਿਕਟਾਂ ਜ਼ਿਆਦਾਤਰ ਵਿਕ ਚੁੱਕੀਆਂ ਹਨ ਅਤੇ ਲੱਖਾਂ-ਕਰੋੜਾਂ ਡਾਲਰ ਆਯੋਜਨ 'ਚ ਲੱਗ ਚੁੱਕੇ ਹਨ। ਨਿਯਮ ਮੁਤਾਬਕ ਸਾਰੇ ਟਿਕਟ ਧਾਰਕਾਂ ਨੂੰ ਉਨ੍ਹਾਂ ਦੀ ਰਾਸ਼ੀ ਵਾਪਸ ਕਰਨੀ ਪਵੇਗੀ, ਜਿਸ ਨਾਲ ਆਯੋਜਕਾਂ ਨੂੰ ਕਰੋੜਾਂ ਦਾ ਚੂਨਾ ਲੱਗਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਦਸ਼ਾਹ ਨੇ ਨਵੇਂ ਗੀਤ ‘Gone Girl’ ’ਚ ਹਨੀ ਸਿੰਘ ਨੂੰ ਕੀਤਾ ਟਰੋਲ (ਵੀਡੀਓ)

ਵਰਕ ਫਰੰਟ ਦੀ ਗੱਲ ਕਰੀਏ ਮੀਕਾ ਸਿੰਘ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਮੀਕਾ ਸਿੰਘ ਨੇ ਕਈ ਬਾਲੀਵੁੱਡ ਫ਼ਿਲਮਾਂ 'ਚ ਗੀਤ ਗਾਏ ਹਨ। ਮੀਕਾ ਸਿੰਘ ਦੇ ਗੀਤ ਸੁਣ ਕੇ ਲੋਕ ਨੱਚਣ ਲਈ ਮਜਬੂਰ ਹੋ ਜਾਂਦੇ ਹਨ। ਮੀਕਾ ਨੇ ਬਹੁਤ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਫ਼ਿਲਮਾਂ 'ਚ ਗਾਉਣ ਤੋਂ ਪਹਿਲਾਂ ਉਹ ਕੀਰਤਨ ਕਰਦੇ ਸਨ ਪਰ 1998 'ਚ ਉਨ੍ਹਾਂ ਦੇ ਗੀਤ 'ਸਾਵਨ ਮੈਂ ਲੱਗ ਗਈ ਆਗ' ਨੇ ਉਨ੍ਹਾਂ ਨੂੰ ਵੱਖਰੀ ਪਛਾਣ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 


sunita

Content Editor

Related News