ਗਰੀਬਾਂ ਨੂੰ ਖਾਣਾ ਵੰਡਣ ਖ਼ੁਦ ਪਹੁੰਚੇ ਮੀਕਾ ਸਿੰਘ, ਪਿਛਲੇ ਦੋ ਹਫ਼ਤਿਆਂ ਤੋਂ ਲੋੜਵੰਦਾਂ ਨੂੰ ਵੰਡ ਰਹੇ ਨੇ ਖਾਣਾ’

Sunday, May 23, 2021 - 05:30 PM (IST)

ਗਰੀਬਾਂ ਨੂੰ ਖਾਣਾ ਵੰਡਣ ਖ਼ੁਦ ਪਹੁੰਚੇ ਮੀਕਾ ਸਿੰਘ, ਪਿਛਲੇ ਦੋ ਹਫ਼ਤਿਆਂ ਤੋਂ ਲੋੜਵੰਦਾਂ ਨੂੰ ਵੰਡ ਰਹੇ ਨੇ ਖਾਣਾ’

ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਲਾਗੂ ਕੀਤੀ ਗਈ ਤਾਲਾਬੰਦੀ ਦੌਰਾਨ ਬਾਲੀਵੁੱਡ ਦੇ ਸਾਰੇ ਸਿਤਾਰੇ ਕੋਰੋਨਾ ਪੀੜਤਾਂ, ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਆਪਣੇ ਵਲੋਂ ਕੋਸ਼ਿਸ਼ ਕਰ ਰਹੇ ਹਨ। ਮਸ਼ਹੂਰ ਗਾਇਕ ਮੀਕਾ ਸਿੰਘ ਦਾ ਨਾਮ ਵੀ ਅਜਿਹੇ ਸਿਤਾਰਿਆਂ ’ਚ ਸ਼ਾਮਲ ਕੀਤਾ ਜਾਂਦਾ ਹੈ, ਜੋ ਆਪਣੀ ਫਾਊਂਡੇਸ਼ਨ ਰਾਹੀਂ ਗਰੀਬਾਂ ਤੇ ਲੋੜਵੰਦਾਂ ਨੂੰ ਖਾਣਾ ਵੰਡਣ ਦਾ ਕੰਮ ਕਰ ਰਹੇ ਹਨ।

ਦੱਸਣਯੋਗ ਹੈ ਕਿ ਗਾਇਕ ਮੀਕਾ ਸਿੰਘ ਅੱਜ ਗਰੀਬਾਂ ’ਚ ਖਾਣਾ ਵੰਡਣ ਲਈ ਮੁੰਬਈ ਦੇ ਓਸ਼ੀਵਾੜਾ ’ਚ ਇਕ ਕਾਲੋਨੀ ਦੇ ਬਾਹਰ ਪਹੁੰਚੇ। ਉਸ ਦੇ ਨਾਲ ਪ੍ਰਸਿੱਧ ਗਾਇਕ ਭੂਮੀ ਤ੍ਰਿਵੇਦੀ ਤੇ ਅਦਾਕਾਰ ਵਿੰਦੂ ਦਾਰਾ ਸਿੰਘ ਵੀ ਗਰੀਬਾਂ ਨੂੰ ਖਾਣੇ ਦੇ ਪੈਕੇਟ ਵੰਡਦੇ ਵੇਖੇ ਗਏ।

 
 
 
 
 
 
 
 
 
 
 
 
 
 
 
 

A post shared by Divine Touch (@letshelpdivinetouch)

ਮੀਕਾ ਸਿੰਘ ਦੀ ਚੈਰਿਟੀ ਸੰਸਥਾ ‘ਡਿਵਾਈਨ ਟੱਚ’ ਜ਼ਰੀਏ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ਦੇ 1000 ਲੋਕਾਂ ’ਚ ਖਾਣੇ ਦੇ ਪੈਕੇਟ ਵੰਡੇ ਜਾ ਚੁੱਕੇ ਹਨ। ਇਸ ਮੌਕੇ ਲੋੜਵੰਦਾਂ ਦੀ ਲੰਬੀ ਕਤਾਰ ’ਚ ਖੜ੍ਹੇ ਹਰੇਕ ਵਿਅਕਤੀ ਨੂੰ ਖਾਣੇ ਦਾ ਪੈਕੇਟ ਪਹੁੰਚਾਉਣ ਤੋਂ ਬਾਅਦ ਮੀਕਾ ਸਿੰਘ ਨੇ ਕਿਹਾ, ‘ਹਰ ਮਨੁੱਖ ਇਹ ਸੋਚ ਰੱਖੇ ਕਿ ਉਹ ਹਰ ਦਿਨ ਨਾ ਸਹੀ, ਸਗੋਂ ਸਾਲ ’ਚ ਇਕ ਵਾਰ ਵੀ ਲੋਕਾਂ ਲਈ ਲੰਗਰ ਲਗਾਵੇ ਤਾਂ ਇਸ ਦੇਸ਼ ’ਚ ਕੋਈ ਵੀ ਸ਼ਖ਼ਸ ਕਦੇ ਭੁੱਖਾ ਨਹੀਂ ਸੋਵੇਗਾ।’

 
 
 
 
 
 
 
 
 
 
 
 
 
 
 
 

A post shared by Divine Touch (@letshelpdivinetouch)

ਮੀਕਾ ਨੇ ਅੱਗੇ ਕਿਹਾ, ‘ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਮਦਦ ਦਾ ਦਿਖਾਵਾ ਕਰਨ ਦੀ ਬਜਾਏ ਖ਼ੁਦ ਹੀ ਅੱਗੇ ਆ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਕੋਈ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਹੈ।’

ਮੀਕਾ ਸਿੰਘ ਨੇ ਇਸ ਸਬੰਧੀ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

ਨੋਟ– ਮੀਕਾ ਸਿੰਘ ਵਲੋਂ ਕੀਤੇ ਜਾ ਰਹੇ ਇਸ ਨੇਕ ਕੰਮ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News