Met Gala 2023: ਫੈਸ਼ਨ ਨਾਈਟ ''ਚ ਦਿਖਿਆ ਕਲਾਕਾਰਾਂ ਦਾ ਅਜੀਬ ਲੁੱਕ, ਕੋਈ ਬਣਿਆ ਬਿੱਲੀ ਤਾਂ ਕਿਸੇ ਨੇ ਲਾਏ ਖੰਭ

Tuesday, May 02, 2023 - 03:24 PM (IST)

Met Gala 2023: ਫੈਸ਼ਨ ਨਾਈਟ ''ਚ ਦਿਖਿਆ ਕਲਾਕਾਰਾਂ ਦਾ ਅਜੀਬ ਲੁੱਕ, ਕੋਈ ਬਣਿਆ ਬਿੱਲੀ ਤਾਂ ਕਿਸੇ ਨੇ ਲਾਏ ਖੰਭ

ਮੁੰਬਈ (ਬਿਊਰੋ) - ਮੈੱਟ ਗਾਲਾ 2023 ਬੀਤੇ ਦਿਨੀਂ ਯਾਨੀਕਿ 1 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ। ਮੈੱਟ ਗਾਲਾ ਇੱਕ ਚੈਰੀਟੇਬਲ ਫੈਸ਼ਨ ਸ਼ੋਅ ਹੈ, ਜੋ ਹਰ ਸਾਲ ਨਿਊਯਾਰਕ 'ਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟਸ ਕਾਸਟਿਊਮ ਇੰਸਟੀਚਿਊਟ 'ਚ ਆਯੋਜਿਤ ਕੀਤਾ ਜਾਂਦਾ ਹੈ। ਹਰ ਸਾਲ ਇਸ ਰੈੱਡ ਕਾਰਪੇਟ 'ਤੇ ਫ਼ਿਲਮ ਇੰਡਸਟਰੀ ਦੇ ਵੱਖ-ਵੱਖ ਲੋਕ ਸ਼ਾਮਲ ਹੁੰਦੇ ਹਨ। ਇਸ ਦੌਰਾਨ ਦਰਸ਼ਕਾਂ ਨੂੰ ਇੱਥੇ ਸਿਤਾਰਿਆਂ ਦਾ ਅਜੀਬ ਫੈਸ਼ਨ ਦੇਖਣ ਨੂੰ ਮਿਲਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਆਓ ਦੇਖੀਏ ਕਿ ਕਿਹੜੀ ਸੈਲੀਬ੍ਰਿਟੀਜ਼ ਨੇ ਕੀ ਪਹਿਨਿਆ ਹੈ।

ਗਾਇਕਾ ਰਿਹਾਨਾ
ਜੇਕਰ ਕੋਈ ਅਜਿਹਾ ਵਿਅਕਤੀ ਹੈ ਜੋ 'ਮੈੱਟ ਗਾਲਾ' ਥੀਮ ਦੇ ਮੁਤਾਬਕ ਕੱਪੜੇ ਪਾਉਣਾ ਜਾਣਦਾ ਹੈ ਤਾਂ ਉਹ ਹੈ ਹਾਲੀਵੁੱਡ ਗਾਇਕਾ ਰਿਹਾਨਾ। ਦੂਜੀ ਪ੍ਰੈਗਨੈਂਸੀ 'ਚ ਵੀ ਰਿਹਾਨਾ ਨੇ ਆਪਣੇ ਲੁੱਕ 'ਚ ਕੋਈ ਕਸਰ ਨਹੀਂ ਛੱਡੀ। ਰੈੱਡ ਕਾਰਪੇਟ 'ਤੇ ਰਿਹਾਨਾ ਵ੍ਹਾਈਟ ਕਲਰ ਦੇ ਅਜੀਬ-ਗਰੀਬ ਗਾਊਨ 'ਚ ਨਜ਼ਰ ਆਈ, ਜਿਸ 'ਤੇ ਫੁੱਲਾਂ ਦਾ ਡਿਜ਼ਾਈਨ ਬਣਿਆ ਹੋਇਆ ਸੀ। 

PunjabKesari

ਗਾਇਕਾ ਡੋਜਾ ਕੈਟ
ਮੈੱਟ ਗਾਲਾ 'ਚ ਗਾਇਕਾ ਤੇ ਰੈਪਰ ਡੋਜਾ ਕੈਟ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਅਦਾਕਾਰਾ ਕੈਟ ਲੁੱਕ 'ਚ ਨਜ਼ਰ ਆਈ। ਉਸ ਨੇ ਚਾਂਦੀ ਦਾ ਗਾਊਨ ਪਾਇਆ ਹੋਇਆ ਸੀ, ਜੋ ਇੱਕ ਬਿੱਲੀ ਦੇ ਆਕਾਰ 'ਚ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਚਿਹਰੇ 'ਤੇ ਕੈਟ ਮੇਕਅੱਪ ਵੀ ਕੀਤਾ ਹੋਇਆ ਸੀ। ਇਸ ਦੌਰਾਨ ਉਸ ਨੇ ਕਾਰਲ ਲੇਜਰਫੀਲਡ ਨੂੰ ਸ਼ਰਧਾਂਜਲੀ ਭੇਟ ਕੀਤੀ।

PunjabKesari

ਹਾਰਵੇ ਗੁਇਲੇਨ
ਅਮਰੀਕੀ ਅਭਿਨੇਤਾ ਹਾਰਵੇ ਗੁਇਲੇਨ ਵੀ ਮੈੱਟ ਗਾਲਾ ਦਾ ਹਿੱਸਾ ਬਣੇ। ਇਸ ਦੌਰਾਨ ਉਹ ਹਲਕੇ ਗੁਲਾਬੀ ਰੰਗ ਦੇ ਪਹਿਰਾਵੇ 'ਚ ਨਜ਼ਰ ਆਏ, ਜੋ ਕਿ ਸਾਹਮਣੇ ਤੋਂ ਕੋਰਟ ਪੇਟ ਲੁੱਕ ਅਤੇ ਪਿੱਛੇ ਤੋਂ ਵੇਈ ਲੁੱਕ 'ਚ ਨਜ਼ਰ ਆ ਰਿਹਾ ਸੀ।

PunjabKesari

ਅਨੋਕ ਆਈ
ਅਨੋਕ ਅਮਰੀਕਾ ਦੀ ਸੁਪਰ ਫੈਸ਼ਨ ਮਾਡਲ ਹੈ। ਅਨੋਕ ਆਈ ਨੇ ਵੀ ਮੈੱਟ ਗਾਲਾ 'ਤੇ ਧਮਾਲ ਮਚਾ ਦਿੱਤੀ। ਇਸ ਦੌਰਾਨ ਉਹ ਗੋਲਡਨ ਅਤੇ ਸਿਲਵਰ ਕਲਰ ਦੀ ਡਰੈੱਸ 'ਚ ਨਜ਼ਰ ਆਈ। ਇਸ 'ਤੇ ਉਸ ਨੇ ਅੱਖਾਂ 'ਤੇ ਜਾਲੀ ਦਾ ਮਾਸਕ ਵੀ ਪਾਇਆ ਹੋਇਆ ਸੀ।

PunjabKesari

ਲਿਲ ਨੈਸ ਐਕਸ
ਅਮਰੀਕੀ ਰੈਪਰ, ਗਾਇਕ ਲਿਲ ਨਾਸ ਐਕਸ ਨੇ ਮੈੱਟ ਗਾਲਾ 'ਚ ਪਹੁੰਚਣ 'ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲਿਲ ਕ੍ਰਿਸਟਲ ਨੇ ਰੈੱਡ ਕਾਰਪੇਟ 'ਤੇ ਸਿਰ ਤੋਂ ਪੈਰਾਂ ਤੱਕ ਆਪਣੇ ਆਪ ਨੂੰ ਚਾਂਦੀ ਰੰਗ ਦੇ ਕ੍ਰਿਸਟਲ ਨਾਲ ਢੱਕਿਆ ਹੋਇਆ ਸੀ। ਉਸ ਨੇ ਇੱਕ ਧਾਤੂ ਥੌਂਗ ਅਤੇ ਹੀਰੇ ਨਾਲ ਜੜੇ ਚਿਹਰੇ ਦੇ ਮਾਸਕ ਨਾਲ ਇੱਕ ਕ੍ਰਿਸਟਲ ਥ੍ਰੀ-ਪੀਸ ਪਹਿਰਾਵਾ ਪਾਇਆ ਹੋਇਆ ਸੀ।

PunjabKesari

PunjabKesari

PunjabKesari

PunjabKesari


 


author

sunita

Content Editor

Related News